RBI ਨੇ ਰਿਵਰਸ ਰੇਪੋ ਰੇਟ ‘ਚ ਕੀਤੀ 0.25 ਫੀਸਦੀ ਕਟੌਤੀ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਮਾਲੀ ਹਾਲਤ ਵਿੱਚ ਜਾਨ ਪਾਉਣ ਲਈ ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਵੱਡੇ ਐਲਾਨ ਕੀਤੇ ਗਏ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਰਿਵਰਸ ਰੇਪੋ ਰੇਟ ਵਿੱਚ 0.25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ, ਇਸ ਦੇ ਨਾਲ ਬਾਜ਼ਾਰ ਵਿੱਚ ਨਕਦੀ ਸੰਕਟ ਨਾ ਆਵੇ ਇਸ ਲਈ ਵੀ 50 ਹਜ਼ਾਰ ਕਰੋਡ਼ ਰੁਪਏ ਦੀ ਅਤਿਰਿਕਤ ਸਹਾਇਤਾ ਦੀ ਗੱਲ ਕਹੀ।

RBI ਵਲੋਂ ਰਿਵਰਸ ਰੇਪੋ ਰੇਟ ਘੱਟ ਕਰਨ ਨਾਲ ਸਿੱਧੀ ਸਹਾਇਤਾ ਆਮ ਲੋਕਾਂ ਨੂੰ ਪਹੁੰਚ ਸਕਦੀ ਹੈ, ਇਸ ਐਲਾਨ ਨਾਲ ਬੈਂਕਾਂ ਦੇ ਕੋਲ ਜ਼ਿਆਦਾ ਪੈਸਾ ਉਪਲੱਬਧ ਹੋਵੇਗਾ। ਅਜਿਹੇ ਵਿੱਚ ਬੈਂਕ ਆਮ ਆਦਮੀ ਨੂੰ ਕਰਜ ਦੇ ਸਕਣਗੇ। ਅਜਿਹੇ ਵਿੱਚ ਇਸ ਐਲਾਨ ਤੋਂ ਬਾਅਦ ਬੈਂਕਾਂ ‘ਤੇ ਕਰਜ਼ ‘ਤੇ ਵਿਆਜ਼ ਦਰ ਘੱਟ ਕਰਨ ਦਾ ਦਬਾਅ ਹੋਵੇਗਾ।

ਪ੍ਰੈੱਸ ਕਾਨਫਰੰਸ ਵਿੱਚ RBI ਗਵਰਨਰ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਵਿੱਚ ਬੈਂਕ ਨੇ ਸਾਰੇ ਹਾਲਾਤ ‘ਤੇ ਨਜ਼ਰ ਰਾਖੀ ਹੋਈ ਹੈ, ਕਦਮ-ਕਦਮ ‘ਤੇ ਫੈਸਲੇ ਲਏ ਜਾ ਰਹੇ ਹਨ। ਕੋਰੋਨਾ ਸੰਕਟ ਦੀ ਵਜ੍ਹਾ ਕਾਰਨ ਜੀਡੀਪੀ ਦੀ ਰਫਤਾਰ ਘਟੇਗੀ ਪਰ ਬਾਅਦ ਵਿੱਚ ਇਹ ਫਿਰ ਤੇਜ ਰਫਤਾਰ ਨਾਲ ਦੌੜੇਗੀ।

ਰਿਜ਼ਰਵ ਬੈਂਕ ਵਲੋਂ ਵੱਡੀ ਰਾਹਤ ਦਿੰਦੇ ਹੋਏ ਰਿਵਰਸ ਰੇਪੋ ਰੇਟ ਵਿੱਚ 0.25 ਫੀਸਦੀ ਦੀ ਕਟੌਤੀ ਕੀਤੀ ਗਈ ਹੈ, ਇਸ ਦੇ ਨਾਲ ਹੁਣ ਇਹ 3.75 ਫੀਸਦੀ ਹੋ ਗਈ ਹੈ। RBI ਗਵਰਨਰ ਨੇ ਕਿਹਾ ਗਿਆ ਕਿ ਬੈਂਕ ਵਲੋਂ ਲਗਾਤਾਰ ਇਸ ਤਰ੍ਹਾਂ ਦੇ ਐਲਾਨ ਕੀਤੇ ਜਾਣਗੇ ਜੋ ਮੌਜੂਦਾ ਹਾਲਾਤ ਦੇ ਆਧਾਰ ‘ਤੇ ਹੋਣਗੇ।

Share This Article
Leave a Comment