BREAKING NEWS : ਅਜੇ ਨਹੀਂ ਹੋਣਗੀਆਂ ਪੰਜਵੀ, ਦਸਵੀਂ ਅਤੇ ਬਾਰਵੀਂ ਦੀਆ ਪ੍ਰੀਖਿਆਵਾਂ, ਸਿਖਿਆ ਬੋਰਡ ਨੇ ਹੁਕਮ ਲਏ ਵਾਪਿਸ !

TeamGlobalPunjab
1 Min Read

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸੰਬੰਧਤ ਆ ਰਹੀ ਹੈ । ਜਾਣਕਾਰੀ ਮੁਤਾਬਿਕ ਬੋਰਡ ਵਲੋਂ ਪੰਜਵੀ, ਦਸਵੀਂ ਅਤੇ ਬਾਰਵੀਂ ਦੀਆ ਪ੍ਰੀਖਿਆਵਾਂ ਲਈ ਜਾਰੀ ਕੀਤੇ ਨਵੇਂ ਹੁਕਮ ਵਾਪਿਸ ਲੈ ਲਏ ਗਏ ਹਨ । ਦੱਸ ਦੇਈਏ ਕਿ ਅੱਜ ਪੰਜਾਬ ਸਕੂਲ ਸਿਖਿਆ ਬੋਰਡ ਇਨ੍ਹਾਂ ਜਮਾਤਾਂ ਦੀਆ ਪ੍ਰੀਖਿਆਵਾਂ ਲਈ ਨਵੀ ਡੇਟ ਸ਼ੀਟ ਦਾ ਐਲਾਨ ਕਰ ਦਿੱਤਾ ਗਿਆ ਸੀ । ਧਿਆਨ ਦੇਣ ਯੋਗ ਬੋਰਡ ਵਲੋਂ ਪੰਜਵੀ ਕਲਾਸ ਦੇ ਪੇਪਰ 20 ਅਪ੍ਰੈਲ 2020 ਤੋ 21 ਅਪ੍ਰੈਲ 2020 , 10 ਵੀਂ ਜਮਾਤ ਦੇ ਪੇਪਰ 20 ਅਪ੍ਰੈਲ 2020 ਤੋ ਲੈ ਕੇ 5 ਮਈ 2020 ਅਤੇ 12 ਵੀ ਜਮਾਤ ਪੇਪਰ 20 ਅਪ੍ਰੈਲ ਤੋ 1 ਮਾਰਚ ਦਰਮਿਆਨ ਲਏ ਜਾਣ ਦਾ ਐਲਾਨ ਕੀਤਾ ਸੀ ।

Share This Article
Leave a Comment