ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ । ਦੱਸਣਯੋਗ ਹੈ ਕਿ ਇਹ ਕਰਫਿਊ ਪਹਿਲਾ 31 ਮਾਰਚ ਤਕ ਲਗਾਇਆ ਗਿਆ ਸੀ ਪਰ ਫਿਰ ਹਾਲਾਤਾਂ ਨੂੰ ਦੇਖਦਿਆਂ ਇਸ ਨੂੰ 14 ਅਪ੍ਰੈਲ ਤਕ ਵਧਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਫਿਰ ਇਕ ਵਾਰ 31 ਅਪ੍ਰੈਲ ਤਕ ਕਰਫਿਊ ਵਾਧੇ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ । ਇਨ੍ਹਾਂ ਅਫਵਾਹਾਂ ਤੋਂ ਮੁਖ ਮੰਤਰੀ ਦੇ ਮੀਡਿਆ ਸਲਾਹਕਾਰ ਰਾਵੀਨ ਠੁਕਰਾਲ ਨੇ ਪਰਦਾ ਉਠਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ । ਦੱਸ ਦੇਈਏ ਕਿ ਮੀਡਿਆ ਦੇ ਕੁਝ ਫਿਰਕਿਆਂ ਵਲੋਂ 31 ਤਾਰੀਖ ਤਕ ਕਰਫਿਊ ਵਧਾਏ ਜਾਣ ਦੀਆਂ ਖ਼ਬਰਾਂ ਵੀ ਨਸ਼ਰ ਕਰਾਰ ਦਿਤੀਆਂ ਸਨ ।
No decision on extension of curfew/lockdown in Punjab beyond April 14 so far.
— Raveen Thukral (@Raveen64) April 8, 2020