-ਅਵਤਾਰ ਸਿੰਘ
ਵਿਸ਼ਵ ਸਿਹਤ ਸੰਸਥਾ ਦੀ ਪਹਿਲੀ ਮੀਟਿੰਗ 22-7-1948 ਨੂੰ ਜਨੇਵਾ ਵਿੱਚ ਹੋਈ ਜਿਸ ‘ਚ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ।ਪਹਿਲੀਵਾਰ 7 ਅਪ੍ਰੈਲ 1950 ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।1977 ਵਿੱਚ ਵਿਸ਼ਵ ਸਿਹਤ ਸੰਸਥਾ(WHO) ਦੀ ਆਲਮਆਟਾ (ਰੂਸ) ਵਿਖੇ ਹੋਈ ਮੀਟਿੰਗ ਵਿਚ 134 ਦੇਸਾਂ ਦੇ ਪਰਤੀਨਿਧਾਂ ਨੇ ਭਾਗ ਲਿਆ ਜਿਸ ਵਿਚ ਮਨੁੱਖੀ ਸਿਹਤ ਦਾ ਪੱਧਰ ਉਚਾ ਚੁੱਕਣ ਲਈ ਸ਼ੁੱਧ ਖ਼ੁਰਾਕ,ਪਾਣੀ ਵਰਗੀਆਂ ਮੁਢਲੀਆਂ ਲੋੜਾਂ ਤੇ ਜੋਰ ਦਿੱਤਾ ਗਿਆ।
ਵਿਸਵ ਦੇ ਲੋਕਾਂ ਦੀ ਸਿਹਤ ਸੰਬੰਧੀ ਸੈਮੀਨਾਰ, ਗੋਸ਼ਟੀਆ, ਨਾਟਕ, ਨੁਕੜ ਨਾਟਕ ਕਰਵਾ ਕਿ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਵੇਗਾ।ਇਸ ਦਾ ਇਹ ਮਾਟੋ ਰਿਹਾ ਹੈ ਕਿ ਤੰਦਰੁਸਤੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ, ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।ਹਰ ਸਾਲ ਲੋਕਾਂ ਨੂੰ ਚੰਗੀ ਸਿਹਤ, ਖਾਣ-ਪੀਣ ਦੇ ਚੰਗੇ ਅਸੂਲ ਅਤੇ ਬੀਮਾਰੀਆਂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਾਧਾਨੀਆਂ ਬਾਰੇ ਜਾਣੂ ਕਰਵਾਉਣ ਕਸਰਤ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆ ਤੋਂ ਬੱਚ ਸਕਦੇ ਹਾਂ।
ਪਿਛਲੇ ਸਾਲ ਦਾ ਵਿਸ਼ਾ ਹੈ ਵਿਆਪਕ ਸਿਹਤ ਕਵਰੇਜ।ਬਿਮਾਰੀਆ ਤੋਂ ਬਚਣ ਲਈ ਸਿਹਤ ਪ੍ਰਤੀ ਅਵੇਸਲੇ ਰਵਈਏ ਵਿੱਚ ਸੁਧਾਰ ਕਰਨ ਚਾਹੀਦਾ ਹੈ ਤਾਂ ਜੋ ਤੰਦਰੁਸਤੀ ਦਾ ਅਨੰਦ ਬਣਿਆ ਰਹੇ।ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਦਾ ਮੁੱਖ ਮਕਸਦ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਹੋਣ ਦੀ ਲੋੜ ਹੈ।ਸਾਨੂੰ ਸਿਹਤ ਉੱਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ ਖਾਣ।
1978 ਵਿਚ ਟੀਕਾਕਰਣ ਦਾ ਪਰੋਗਰਾਮ ਈ ਪੀ ਆਈ ਸ਼ੁਰੂ ਕੀਤਾ ਗਿਆ। 1983 ਵਿਚ ਸੰਨ 2000 ਤਕ ‘ਸਭ ਲਈ ਸਿਹਤ’ ਦਾ ਟੀਚਾ ਮਿਥਿਆ ਗਿਆ ਪਰ ਇਹ ਟੀਚੇ ਅਜੇ ਵੀ ਨਹੀਂ ਪੂਰੇ ਹੋਏ। ਭਾਜਪਾ ਸਰਕਾਰ ਦੇ ਰਾਜ ਮਧ ਪ੍ਰਦੇਸ਼ ਵਿਚ ਅਪਰੈਲ 2017 ਤੋਂ ਜਨਵਰੀ 2018 ਤਕ 28,237 ਤਕ 0 ਤੋਂ 5 ਸਾਲ ਦੇ ਬੱਚਿਆਂ ਦੀ ਕੁਪੋਸ਼ਨ ਕਾਰਨ ਮੌਤ ਹੋਈ ਜਿਸਦੀ ਰੋਜਾਨਾ ਔਸਤ 92 ਬਣਦੀ ਹੈ।ਦੇਸ ਦਾ ਕੀ ਹਾਲ ਹੋਵੇਗਾ।
ਜਨਵਰੀ 2016 ਤੋਂ ਜਨਵਰੀ 2017 ਤਕ 29410 ਬੱਚਿਆਂ ਦੀ ਮੌਤ ਹੋਈ ਜਿਸਦੀ ਔਸਤ 74 ਬਣਦੀ ਹੈ।ਭਾਵ ਇਹ ਦਰ ਵਧ ਰਹੀ ਹੈ।ਇਸੇ ਤਰਾਂ ਘੱਟ ਭਾਰ ਵਾਲੇ ਦਸੰਬਰ 2017 ਵਿਚ 14 ਲੱਖ ਤੋਂ ਵਧ ਬੱਚੇ ਘਟ ਭਾਰ ਦੇ ਭਾਵ ਕੁਪੌਸ਼ਿਤ ਪਾਏ ਗਏ।ਯੂਨੀਸੇਫ ਦੀ ਰਿਪੋਰਟ ਮੁਤਾਬਿਕ ਸੰਸਾਰ ਵਿਚ 30 ਦਿਨਾਂ ਅੰਦਰ ਮਰਨ ਵਾਲੇ ਨਵਜੰਮੇ ਬੱਚਿਆਂ ਵਿਚ ਭਾਰਤ 12ਵੇਂ ਸਥਾਨ ਤੇ ਹੈ।ਪਿਛਲੇ ਸਾਲ ਛੇ ਲੱਖ ਚਾਲੀ ਹਜਾਰ ਬੱਚੇ ਮਰੇ।