ਸੰਗਰੂਰ: ਸੂਬੇ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ । ਇਸ ਨੂੰ ਦੇਖਦਿਆਂ ਜਿਥੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਕਈ ਜਥੇਬੰਦੀਆਂ ਅਤੇ ਸਿਆਸਤਦਾਨ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ । ਇਸੇ ਸਿਲਸਿਲੇ ਤਹਿਤ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਅਨੋਖੀ ਪਹਿਲ ਕੀਤੀ ਹੈ ।
https://www.facebook.com/BhagwantMann1/videos/1160930107571936/?t=32
ਦਸ ਦੇਈਏ ਕਿ ਅੱਜ ਭਗਵੰਤ ਮਾਨ ਵਲੋਂ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਗਈ ਹੈ ਕਿ ਸੂਬੇ ਵਿੱਚ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਉਨ੍ਹਾਂ ਨੂੰ ਫੋਨ ਕਰ ਸਕਦਾ ਹੈ । ਇਸ ਲਈ ਮਾਨ ਨੇ ਬਾਕਾਇਦਾ ਆਪਣਾ ਨੰਬਰ ਵੀ ਦਿੱਤਾ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਿਤੇ ਵੀ ਕਰਫਿਊ ਕਾਰਨ ਫਸ ਗਿਆ ਹੋਵੇ ਤਾਂ ਉਹ ਵੀ ਕਾਲ ਕਰ ਸਕਦਾ ਹੈ ।