ਫਰੀਦਕੋਟ ‘ਚ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਅਤੇ ਹਰਿੰਦਰ ਨਗਰ ਦਾ ਰਹਿਣ ਵਾਲਾ ਹੈ। ਇਸ ਵਿਅਕਤੀ ਦੀ ਕੋਈ ਟਰੈਵਲ ਹਿਸਟਰੀ ਵੀ ਸਾਹਮਣੇ ਨਹੀਂ ਆਈ ਹੈ ਫਰੀਦਕੋਟ ‘ਚ ਇਹ ਪਹਿਲਾ ਮਾਮਲਾ ਕੋਰੋਨਾ ਪਾਜ਼ਿਟਿਵ ਮਾਮਲਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਦੇ ਕੁਲ ਮਾਮਲੇ 59 ਹੋ ਗਏ ਹਨ।
ਵੀਆਰਡੀਐੱਲ ਅੰਮ੍ਰਿਤਸਰ ਨੇ ਟੈਲੀਫੋਨ ਤੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਫ਼ਰੀਦਕੋਟ ਨੂੰ ਦੱਸਿਆ ਕਿ ਹਰਿੰਦਰਾ ਨਗਰ ਫ਼ਰੀਦਕੋਟ ਦੇ ਰਹਿਣ ਵਾਲੇ ਸੈਂਪਲਾਂ ਦੀ ਜਾਂਚ ਕਰਨ ਤੇ ਕੋਰੋਨਾ ਪਾਜ਼ਿਟਿਵ ਪਾਇਆ ਗਿਆ।ਇਹ ਜਾਣਕਾਰੀ ਮਿਲਣ ਤੇ ਪੁਲਿਸ ਨੇ ਪੂਰੇ ਹਰਿੰਦਰਾ ਨਗਰ ਨੂੰ ਸੀਲ ਕਰ ਦਿੱਤਾ ਹੈ ।
ਦੱਸ ਦਈਏ ਬੀਤੇ ਦਿਨੀਂ ਦੋ ਅੰਮ੍ਰਿਤਸਰ, ਦੋ ਮੋਹਾਲੀ ਤੇ ਇਕ ਲੁਧਿਆਣਾ ‘ਚ ਮਾਮਲੇ ਸਾਹਮਣੇ ਆਏ ਹਨ। ਮੋਹਾਲੀ ‘ਚ ਸਾਹਮਣੇ ਆਏ ਦੋਵੇਂ ਵਿਅਕਤੀ ਦਿੱਲੀ ਦੇ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤੇ ਹਨ। ਉੱਥੇ, ਸ਼ਾਮ ਪੰਜ ਵਜੇ ਤੋਂ ਬਾਅਦ ਤਿੰਨ ਹੋਰ ਜ਼ਿਲ੍ਹਿਆਂ ਤੋਂ ਸਿਵਲ ਸਰਜਨਾਂ ਨੇ ਪੰਜ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ।