ਤਲਵੰਡੀ ਸਾਬੋ : ਕੋਰੋਨਾ ਵਾਇਰਸ ਨੇ ਸੂਬੇ ਵਿਚ ਹਾਹਾਕਾਰ ਮਚਾ ਦਿਤੀ ਹੈ। ਸੂਬੇ ਵਿਚ ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਅੱਜ ਪੰਜ ਸਿੰਘ ਸਹਿਬਾਨਾਂ ਨੇ ਵੀ ਵਿਸ਼ੇਸ਼ ਫੈਸਲਾ ਲਿਆ ਹੈ। ਦਰਅਸਲ ਵਿਸਾਖੀ ਵਿਚ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਦਿਨ ਕੋਈ ਵਡਾ ਇਕੱਠ ਨਾ ਕਰਨ ਲਈ ਪੰਜ ਸਿੰਘ ਸਾਹਿਬਾਨ ਨੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ। ਇਸ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਵਿਸਾਖੀ ਦੇ ਦਿਹਾੜੇ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਕੋਈ ਵਡਾ ਇਕੱਠ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਗੁਰਦਵਾਰਾ ਸਾਹਿਬ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਜਾ ਸਹਿਜ ਪਾਠ ਦੇ ਭੋਗ ਪਾ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਜਾਵੇ। ਉਨ੍ਹਾਂ ਇਸ ਮੌਕੇ ਸਿੱਖ ਸੰਗਤਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਆਪੋ ਆਪਣੇ ਘਰ ਬੈਠ ਕੇ ਟੀਵੀ ਰਾਹੀਂ ਜਾ ਫਿਰ ਆਨ ਲਾਈਨ ਧਾਰਮਿਕ ਅਸਥਾਨਾਂ ਤੋਂ ਕਥਾ ਸਰਵਣ ਕਰਨ।
ਦੱਸ ਦੇਈਏ ਕਿ ਪੰਜਾਬ ਵਿਚ ਇਸ ਦੇ ਹੁਣ ਤਕ 48 ਮਾਮਲੇ ਸਾਹਮਣੇ ਆਏ ਹਨ ਜਦੋ ਕਿ ਇਸ ਕਾਰਨ 5 ਦੀ ਮੌਤ ਹੋ ਗਈ ਹੈ।
ਵਿਸਾਖੀ ਨੂੰ ਲੱਗੀਆਂ ਕੋਰੋਨਾ ਦੀਆਂ ਨਜ਼ਰਾਂ! ਸਿੰਘ ਸਹਿਬਾਨਾਂ ਨੇ ਲਿਆ ਵਿਸ਼ੇਸ਼ ਫੈਸਲਾ

Leave a Comment
Leave a Comment