ਮਜਨੂੰ ਕਾ ਟਿੱਲਾ ਗੁਰਦੁਆਰਾ ਮੈਨੇਜਮੈਂਟ ਖ਼ਿਲਾਫ਼ ਦਿੱਲੀ ਪੁਲਿਸ ਨੇ ਕੀਤਾ ਕੇਸ ਦਰਜ

TeamGlobalPunjab
2 Min Read

ਨਵੀਂ ਦਿੱਲੀ: ਲਾਕਡਾਊਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਮਜਨੂੰ ਕਾ ਟਿੱਲਾ ਗੁਰਦੁਆਰਾ ਪ੍ਰਬੰਧਕਾਂ ਖ਼ਿਲਾਫ਼ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਇਸ ਗੁਰਦੁਆਰੇ ‘ਚੋ ਬੁੱਧਵਾਰ ਨੂੰ 200 ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ ਜਿਹੜੇ ਉੱਥੇ ਫਸੇ ਹੋਏ ਸਨ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਏਨੇ ਲੋਕ ਗੁਰਦੁਆਰੇ ‘ਚ ਪਨਾਹ ਲੈ ਕੇ ਬੈਠੇ ਸਨ ਪਰ ਗੁਰਦੁਆਰੇ ਨੇ ਇਸ ਦੀ ਜਾਣਕਾਰੀ ਪੁਲਿਸ-ਪ੍ਰਸ਼ਾਸਨ ਨੂੰ ਨਹੀਂ ਦਿੱਤੀ। ਗੁਰਦੁਆਰੇ ‘ਚ ਠਹਿਰੇ ਇਹ ਲੋਕ ਜ਼ਿਆਦਾਤਰ ਪੰਜਾਬ ਤੋਂ ਆਏ ਸਨ ਜਿਹੜੇ ਦਿੱਲੀ ‘ਚ ਰਹਿੰਦੇ ਸਨ, ਪਰ ਅਚਾਨਕ ਲਾਕਡਾਊਨ ਕਾਰਨ ਉਹ ਦਿੱਲੀ ‘ਚ ਫਸ ਗਏ, ਲਿਹਾਜ਼ਾ ਇਨ੍ਹਾਂ ਲੋਕਾਂ ਨੇ ਗੁਰਦੁਆਰੇ ‘ਚ ਸ਼ਰਨ ਲੈ ਲਈ ਸੀ।

ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਿਵਲ ਲਾਈਨਜ਼ ਪੁਲਿਸ ਥਾਣੇ ਨੇ ਆਈਪੀਸੀ ਦੀ ਧਾਰਾ 188, 269 ਤੇ 270 ਤਹਿਤ ਕੇਸ ਦਰਜ ਕੀਤਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਬਾਰੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਸੀ ਤੇ ਉੱਥੇ ਰੁਕੇ ਲੋਕਾਂ ਨੂੰ ਬਾਹਰ ਕੱਢਣ ਲਈ ਕਿਹਾ ਗਿਆ ਸੀ। ਉਨ੍ਹਾਂ ਦੇ ਠਹਿਰਣ ਦੀ ਵਿਵਸਥਾ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਸੀ।


ਲਗਭਗ 15 ਦਿਨ ਪਹਿਲਾਂ ਦਿੱਲੀ ਕਮੇਟੀ ਨੇ ਉਨ੍ਹਾਂ ਨੂੰ ਕੁਆਰੰਟਾਈਨ ਲਈ ਮਜਨੂੰ ਕਾ ਟਿੱਲਾ ‘ਚ ਲੰਗਰ ਹਾਲ ‘ਚ ਥਾਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ‘ਚ ਇਹ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਸਨ ਪਰ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਸਕੂਲ ‘ਚ ਸ਼ਿਫਟ ਕਰ ਦਿੱਤਾ ਜਿੱਥੇ ਗੰਦਗੀ ਸੀ। ਹੁਣ ਇਨ੍ਹਾਂ ਲੋਕਾਂ ਨੇ ਦਿੱਲੀ ਕਮੇਟੀ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਇਨ੍ਹਾਂ ਫਸੇ ਹੋਏ ਲੋਕਾਂ ਨੂੰ ਲੰਗਰ ਦਿੰਦੀ ਰਹੇਗੀ।

Share This Article
Leave a Comment