ਕੋਰੋਨਾ ਵਾਇਰਸ : ਹੁਣ ਪੰਜਾਬ ਵਿੱਚ ਵੀ ਕੈਦੀ ਹੋਣਗੇ ਰਿਹਾਅ?

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਦੇ  ਵਧ ਰਹੇ ਆਤੰਕ ਨੂੰ ਦੇਖ਼ਦਿਆ  ਸੂਬੇ ਅੰਦਰ ਸਰਕਾਰ ਵੱਲੋਂ ਲਗਾਤਾਰ ਸਤਰਕ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ   ਬੇਲੋੜੀ  ਯਾਤਰਾ  ਤੋਂ ਵੀ ਪ੍ਰਹੇਜ਼ ਕਰਨ  ਦੀ ਸਲਾਹ ਦਿੱਤੀ ਜਾ ਰਹੀ ਹੈ।ਇਸ ਦੇ  ਚੱਲਦਿਆਂ ਹੁਣ   ਕੈਦੀਆਂ ਨੂੰ ਵੀ ਰਿਹਾਅ ਕਰਨ ਦੀਆਂ ਰਿਪੋਰਟਾਂ  ਮਿਲ ਰਹੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋ ਛੋਟੇ ਜ਼ੁਰਮਾਂ ਵਾਲੇ ਕੈਦੀਆਂ ਨੂੰ ਰਿਹਾਅ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਦਰਅਸਲ ਹੁਣ ਸੂਬੇ ਅੰਦਰ ਵੀ  ਕੋਰੋਨਾ ਵਾਇਰਸ ਦੇ  ਮਾਮਲੇ ਵਧਣੇ  ਸ਼ੁਰੂ ਹੋ ਗਏ ਹਨ।   ਇਸ ਨੂੰ  ਧਿਆਨ ਵਿੱਚ ਰੱਖਦਿਆਂ ਛੋਟੇ ਜ਼ੁਰਮਾਂ ਵਾਲੇ  ਅਤੇ ਘੱਟ ਮਾਤਰਾ ਵਿੱਚ ਨਸ਼ੇ ਫੜੇ ਜਾਣ  ਵਾਲਿਆ ਨੂੰ ਰਿਹਾਅ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਦੇਸ਼ਭਰ ਵਿੱਚ ਹੁਣ ਤੱਕ ਕੋਰੋਨਾ ਦੇ ਮਾਮਲੇ ਵਧ ਕੇ 140 ਹੋ ਗਏ ਹਨ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਜਾਣਕਾਰੀ ਦਿੰਦੇ ਦੱਸਿਆ ਸੀ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 137 ਹੋ ਗਈ ਹੈ ਜਦਕਿ ਤਿੰਨ ਦੀ ਮੌਤ ਹੋ ਚੁੱਕੀ ਹੈ।

Share this Article
Leave a comment