ਨਵੀ ਦਿੱਲੀ : ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਆਟੋ, ਟੈਕਸੀ ਅਤੇ ਰਿਕਸ਼ਾ ਚਾਲਕਾਂ ਲਈ 5000 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਟੋ ਅਤੇ ਟੈਕਸੀ ਚਾਲਕਾਂ ਵੱਲੋਂ ਫੋਨ ਆ ਰਹੇ ਹਨ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਬੰਦ ਹੋ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਰੇ ਉਨ੍ਹਾਂ ਦੇ ਭਰਾਵਾਂ ਵਰਗੇ ਹੋ ਇਸ ਲਈ ਕਿਸੇ ਨੂੰ ਵੀ ਭੁੱਖਮਰੀ ਨਾਲ ਨਹੀਂ ਮਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਟੋ, ਟੈਕਸੀ ਅਤੇ ਰਿਕਸ਼ਾ ਚਾਲਕਾਂ ਦੇ ਖਾਤਿਆਂ ਵਿੱਚ ਉਨ੍ਹਾਂ ਵਲੋਂ 5 – 5 ਹਜ਼ਾਰ ਰੁਪਏ ਪਾਏ ਜਾਣਗੇ।
कुछ दिनों से ऑटो, रिक्शा, RTV वालों के मैसेज और फोन आए कि उनकी रोज़ी रोटी बंद हो गई है
मैं उनसे कहना चाहता हूं कि आप सब मेरे भाई जैसे है, मैं किसी भी व्यक्ति को भुखमरी में नहीं रहने दे सकता
सभी पब्लिक सर्विस वाहन चलाने वालों के अकाउंट में ₹5,000 डाले जाएंगे। pic.twitter.com/Ga9Z2KZPPb
— Arvind Kejriwal (@ArvindKejriwal) April 2, 2020
ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਵਿੱਚ ਹੁਣ ਤੱਕ 219 ਵਿਅਕਤੀ ਕੋਰੋਨਾਵਾਇਰਸ ਤੋਂ ਸੰਕਰਮਿਤ ਹੋਏ ਹਨ। ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਦਿੱਲੀ ਵਿਚ ਹੁਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਕੋਵਿਡ -19 ਦੇ ਮਾਮਲੇ ਵੀਰਵਾਰ ਨੂੰ ਵਧ ਕੇ 1,965 ਹੋ ਗਏ ਹਨ ਅਤੇ ਹੁਣ ਤਕ 50 ਲੋਕ ਇਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ।