ਕਪੂਰਥਲਾ : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲੇ ਵਧਦੇ ਹੀ ਜਾ ਰਹੇ ਹਨ । ਇਸ ਕਾਰਨ ਜਿਥੇ ਅੱਜ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨੇ ਦਮ ਤੋੜ ਦਿੱਤਾ ਉਥੇ ਹੀ ਇਕ ਹੋਰ ਮਰੀਜ਼ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ। ਰਿਪੋਰਟਾਂ ਮੁਤਾਬਿਕ ਅੱਜ ਇਥੋਂ ਇਕ ਮਰੀਜ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਸਾਹਿਬ ਰੈਫਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਕਲ ਬੇਗੋਵਾਲ ਦੇ ਪਿੰਡ ਸੀਕਰੀ ਤੋਂ ਇਕ ਮਰੀਜ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਚ ਭਾਰਤੀ ਕੀਤਾ ਗਿਆ ਸੀ। ਇਥੇ ਇਸ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਸੀ। ਪਰ ਅੱਜ ਇਸ ਦੀ ਹਾਲਤ ਕਾਫੀ ਨਾਜ਼ੁਕ ਦਸੀ ਜਾ ਰਹੀ ਹੈ। ਜਿਸ ਕਾਰਨ ਇਸ ਨੂੰ ਅੰਮ੍ਰਿਤਸਰ ਰੈਫਰ ਕੀਤੇ ਜਾਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਟੈਸਟ ਬੀਤੀ ਕੱਲ੍ਹ ਹੀ ਅੰਮ੍ਰਿਤਸਰ ਸਾਹਿਬ ਜਾਂਚ ਲਈ ਭੇਜ ਦਿਤੇ ਗਏ ਸਨ।
ਧਿਆਨ ਦੇਣ ਯੋਗ ਹੈ ਕਿ ਇਸ ਲਾਇਲਾਜ਼ ਬਿਮਾਰੀ ਨਾਲ ਪੰਜਾਬ ਵਿਚ ਹੁਣ ਤਕ 5 ਮੌਤਾਂ ਹੋ ਗਈਆਂ ਹਨ। ਜਦੋ ਕਿ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 47 ਹੋ ਗਈ ਹੈ।
ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਤੋਂ ਬਾਅਦ ਇਕ ਹੋਰ ਮਰੀਜ਼ ਦੀ ਹਾਲਤ ਗੰਭੀਰ? ਕਪੂਰਥਲਾ ਤੋਂ ਅੰਮ੍ਰਿਤਸਰ ਸਾਹਿਬ ਕੀਤਾ ਰੈਫਰ
Leave a Comment
Leave a Comment