ਇਸ ਦੇਸ਼ ਵਿਚ ‘ਕੋਰੋਨਾ ਵਾਇਰਸ’ ਦਾ ਨਾਮ ਲੈਣ ‘ਤੇ ਗ੍ਰਿਫਤਾਰ ਕਰਨ ਦੇ ਆਦੇਸ਼

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆ ਲਈ ਚਾਹੇ ਕੋਰੋਨਾ ਵਾਇਰਸ ਦੀ ਮਹਾਮਾਰੀ ਇੱਕ ਖਤਰਨਾਕ ਸਾਬਤ ਹੋ ਰਹੀ ਹੋ, ਪਰ ਕੁੱਝ ਦੇਸ਼ ਇਸ ਤੋਂ ਹਾਲੇ ਬਚੇ ਹੋਏ ਵੀ ਹਨ। ਇਸੇ ਤਰ੍ਹਾਂ ਹੀ ਇੱਕ ਦੇਸ਼ ਤੁਰਕਮੇਨਿਸਤਾਨ ਨੇ ਆਪਣੇ ਇੱਥੇ ਕੋਰਾਨਾ ਵਾਇਰਸ ਸ਼ਬਦ ਦੀ ਵਰਤੋਂ ‘ਤੇ ਹੀ ਰੋਕ ਲਗਾ ਦਿੱਤੀ ਹੈ। ਇਸ ਸ਼ਬਦ ਦਾ ਗੱਲਬਾਤ ਜਾਂ ਕਿਸੇ ਹੋਰ ਤਰੀਕੇ ਨਾਲ ਇਸਤੇਮਾਲ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਦਰਅਸਲ ਇਸ ਵਿਸ਼ਵ ਮਹਾਮਾਰੀ ਤੋਂ ਬੁਰੀ ਤਰ੍ਹਾਂ ਪੀਡ਼ਤ ਈਰਾਨ ਦੇ ਗੁਆਂਢ ਵਿੱਚ ਮੌਜੂਦ ਹੋਣ ਦੇ ਬਾਵਜੂਦ ਤੁਰਕਮੇਨਿਸਤਾਨ ਵਿੱਚ ਹਾਲੇ ਤੱਕ ਅਧਿਕਾਰਤ ਤੌਰ ‘ਤੇ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ, ਵਿਚਕਾਰ ਮੱਧ ਏਸ਼ੀਆ ਦੇ ਦੇਸ਼ ਤੁਰਕਮੇਨਿਸਤਾਨ ਵਿੱਚ ‘ਕੋਰੋਨਾਵਾਇਰਸ’ ਸ਼ਬਦ ਨੂੰ ਲਿਖਣ ਲਈ ਇਸਤੇਮਾਲ ਕਰਨ ‘ਤੇ ਅਤੇ ਇਸ ਬਾਰੇ ਕੋਈ ਵੀ ਗੱਲ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਉੱਥੇ ਦੀ ਸਰਕਾਰ ਨੇ ਪੁਲਿਸ ਨੂੰ ਇਸ ਆਦੇਸ਼ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਹੈ।

ਮੀਡੀਆ ਰਾਇਟਸ ਗਰੁਪ ‘ਰਿਪੋਰਟਰਸ ਵਿਦਆਉਟ ਬਾਰਡਰਸ’ ( ਆਰਐਸਐਫ ) ਦੀ ਪੂਰਬੀ ਯੂਰੋਪ ਅਤੇ ਮੱਧ ਏਸ਼ੀਆ ਡੈਸਕ ਦੇ ਪ੍ਰਮੁੱਖ ਜੇਨੀ ਕੈਵੇਲਿਅਰ ਦਾ ਕਹਿਣਾ ਹੈ ਕਿ ਤੁਰਕਮੇਨਿਸਤਾਨ ਵਿੱਚ ਲੋਕ ਮਾਸਕ ਲਗਾਕੇ ਜਨਤਕ ਖੇਤਰ ਵਿੱਚ ਨਿਕਲਣ ‘ਤੇ ਵੀ ਗ੍ਰਿਫ਼ਤਾਰ ਕੀਤੇ ਜਾ ਸਕਦੇ ਹਨ।

- Advertisement -

Share this Article
Leave a comment