ਮੈਡ੍ਰਿਡ: ਕੋਰੋਨਾ ਵਾਇਰਸ ਇਨ੍ਹੀਂ ਦਿਨੀਂ ਯੂਰਪ ਵਿੱਚ ਤਬਾਹੀ ਮਚਾ ਰਿਹਾ ਹੈ, ਇਟਲੀ ਅਤੇ ਸਪੇਨ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੋਏ ਹਨ, ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 838 ਮੌਤਾਂ ਹੋਈਆਂ ਹਨ, ਜੋ ਇਕ ਦਿਨ ਵਿਚ ਸਭ ਤੋਂ ਵੱਧ ਮੌਤ ਦਾ ਰਿਕਾਰਡ ਹੈ , ਇਸ ਤੋਂ ਪਹਿਲਾਂ ਸਪੇਨ ਵਿੱਚ ਸ਼ੁੱਕਰਵਾਰ ਨੂੰ 24 ਘੰਟਿਆਂ ਵਿੱਚ 769 ਲੋਕਾਂ ਦੀ ਮੌਤ ਹੋ ਗਈ ਸੀ। ਸਮੇਨ ਦੇ 12,000 ਤੋਂ ਜ਼ਿਆਦਾ ਕਰਮਚਾਰੀਆਂ ਦਾ ਟੈਸਟ ਪਾਜ਼ਿਟਿਵ ਆਇਆ ਹੈ ਇਸ ਦੇ ਨਾਲ ਹੀ ਇੱਥੋਂ ਦੇ ਹੈਲਥ ਐਰਮਜੈਂਸੀ ਮੁਖੀ ਫਨਾਰਡੋ ਸਾਈਮਨ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ।
ਪਿਛਲੇ ਦਿਨਾਂ ਵਿੱਚ, ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਪੇਨ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 73,235 ਹੋ ਗਈ ਹੈ। ਇਨ੍ਹਾਂ ਵਿਚੋਂ ਹੁਣ ਤੱਕ 5,982 ਲੋਕਾਂ ਦੀ ਮੌਤ ਹੋ ਚੁੱਕੀ ਹੈ ,ਕੋਰੋਨਾ ਦੇ ਪੀੜਤਾਂ ਵਿਚੋਂ, 12,285 ਲੋਕ ਇਲਾਜ ਕਰਵਾ ਕੇ ਗਏ ਹਨ ,ਉਸੇ ਸਮੇਂ, 54,968 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਸਪੇਨ ਵਿੱਚ ਲਾਕਡਾਉਨ ਵਧੇਗਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਸਪੇਨ ਵਿਚ 14 ਮਾਰਚ ਤੋਂ ਲਾਕ ਡਾਊਨ ਲਗਾਇਆ ਗਿਆ ਸੀ, ਲਾਕਡਾਉਨ ਇੱਥੇ ਘੱਟੋ ਘੱਟ 11 ਅਪ੍ਰੈਲ ਤੱਕ ਰਹੇਗਾ, ਪਰ ਜਿਸ ਤਰੀਕੇ ਨਾਲ ਕੋਰੋਨਾ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਨੂੰ ਦੇਖਦੇ ਸੀਮਾ ਨੂੰ ਹੋਰ ਵਧਾਇਆ ਜਾ ਸਕਦਾ ਹੈ।