ਸਰਕਾਰ ਨੇ ਸ਼ੁਰੂ ਕੀਤਾ ਕਰਫਿਊ ਈ-ਪਾਸ, ਜ਼ਰੂਰੀ ਕੰਮ ਲਈ ਘਰੋਂ ਨਿਕਲਣ ਤੋਂ ਪਹਿਲਾਂ ਇੰਝ ਕਰੋ ਆਨਲਾਈਨ ਅਪਲਾਈ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਸੰਕਰਮਣ ਚੇਨ ਨੂੰ ਤੋਡ਼ਨ ਲਈ ਜੋ 21 ਦਿਨਾਂ ਦਾ ਲਾਕਡਾਉਨ ਲਗਾਇਆ ਗਿਆ ਹੈ ਉਸ ਵਿੱਚ ਆਪਣੇ ਘਰ ਹੀ ਰਹੋ। ਜੇਕਰ ਫਿਰ ਵੀ ਕਿਸੇ ਨੂੰ ਕਿਸੇ ਬਹੁਤ ਜ਼ਰੂਰੀ ਕੰਮ ਤੋਂ ਬਾਹਰ ਜਾਣਾ ਪੈ ਜਾਵੇ ਤਾਂ ਬਿਨ੍ਹਾਂ ਈ – ਪਾਸ ਦੇ ਨਾਂ ਨਿਕਲੇ।

ਜੇਕਰ ਤੁਹਾਨੂੰ ਬਗੈਰ ਪਾਸ ਦੇ ਇੰਝ ਹੀ ਘੁੰਮਦੇ ਹੋਏ ਫੜ ਲਿਆ ਗਿਆ ਤਾਂ ਤੁਹਾਡੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਜਾਵੇਗਾ। ਜਿਸ ਵਿੱਚ 6 ਮਹੀਨਾ ਤੱਕ ਦੀ ਸਜਾ ਦਾ ਪ੍ਰਾਵਧਾਨ ਵੀ ਹੈ। ਇਸ ਲਈ ਜੇਕਰ ਤੁਹਾਨੂੰ ਕਿਤੇ ਬਹੁਤ ਜ਼ਰੂਰੀ ਕੰਮ ਤੋਂ ਜਾਣਾ ਪੈਂਦਾ ਹੈ ਤਾਂ ਇਹ ਪਾਸ ਜ਼ਰੂਰ ਬਣਵਾਓ।

ਪਾਸ ਬਣਾਉਣ ਲਈ ਇੰਝ ਕਰੋ ਅਪਲਾਈ

ਤੁਸੀ ਘਰ ਬੈਠੇ ਹੀ ਆਨਲਾਈਨ ਸਭ ਤੋਂ ਪਹਿਲਾਂ Epasscovid19.pais.net.in ਵੈੱਬਸਾਈਟ ਤੇ ਜਾਓ ਪੇਜ ਦੇ ਖੁਲਦੇ ਹੀ ਉੱਥੇ ਪੁੱਛੀ ਗਈ ਜਾਣਕਾਰੀ ਨੂੰ ਭਰ ਕੇ ਸਬਮਿਟ ਕਰੋ।

ਇਹ ਜਾਣਕਾਰੀ ਸਬੰਧਤ ਜਿਲ੍ਹੇ ਨੂੰ ਚਲੀ ਜਾਵੇਗੀ। ਫਿਰ ਜ਼ਿਲ੍ਹਾ ਪ੍ਰਸਾਸ਼ਨ ਉਸਨੂੰ ਵੈਰੀਫਾਈ ਕਰ ਤੁਹਾਨੂੰ ਆਨਲਾਈਨ ਹੀ ਈ-ਪਾਸ ਜਾਰੀ ਕਰ ਦੇਵੇਗਾ। ਪਰ ਯਾਦ ਰੱਖੋ ਈ – ਪਾਸ ਲਈ ਤੁਹਾਡੇ ਵੱਲੋਂ ਭਰੇ ਜਾਣ ਵਾਲਾ ਕਾਰਨ ਵੈਲਿਡ ਹੋਣਾ ਚਾਹੀਦਾ ਹੈ। ਜੇਕਰ ਕਿਸੇ ਨੇ ਬਿਨਾਂ ਕਾਰਨ ਸਿਰਫ ਘੁੰਮਣ ਫਿਰਣ ਲਈ ਇਹ ਪਾਸ ਅਪਲਾਈ ਕੀਤਾ ਤਾਂ ਝੂਠ ਫੜੇ ਜਾਣ ਤੇ ਸਖਤ ਕਰਵਾਈ ਕੀਤੀ ਜਾਵੇਗੀ ਤੇ ਸਬੰਧਤ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਹੋ ਸਕਦਾ ਹੈ।

https://www.facebook.com/189701787748828/posts/3052588981460080/

 

Share This Article
Leave a Comment