ਕੋਰੋਨਾ ਵਾਇਰਸ ਸੰਕਟ: ਇਟਲੀ ‘ਚ ਹਾਲਾਤ ਮਾੜੇ, 5500 ਦੇ ਲਗਭਗ ਪਹੁੰਚੀ ਮੌਤਾਂ ਦੀ ਗਿਣਤੀ

TeamGlobalPunjab
1 Min Read

ਰੋਮ: ਕੋਰੋਨਾ ਵਾਇਰਸ ਦੇ ਸੰਕਟ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਇਟਲੀ ਵਿੱਚ ਐਤਵਾਰ ਨੂੰ ਇਸ ਖਤਰਨਾਕ ਸੰਕਰਮਣ ਨਾਲ 651 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਸੰਕਰਮਣ ਨਾਲ ਦੇ ਮਾਮਲੇ ਵਿੱਚ ਇਟਲੀ ਦੁਨੀਆ ਵਿੱਚ ਲਗਭਗ 5500 ਮੌਤਾਂ ਦੇ ਨਾਲ ਸਭ ਤੋਂ ਉੱਤੇ ਪਹੁੰਚ ਗਿਆ ਹੈ।

ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਸੰਕਰਮਣ ਨਾਲ ਸ਼ਨੀਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 793 ਲੋਕਾਂ ਦੀ ਜਾਨ ਗਈ ਸੀ। ਉੱਥੇ ਹੀ ਕੁੱਲ ਮਰੀਜ਼ਾਂ ਦੀ ਗਿਣਤੀ 10.4 ਫ਼ੀਸਦੀ ਦੇ ਉਛਾਲ ਨਾਲ 59,138 ਤੱਕ ਪਹੁੰਚ ਗਿਆ। ਇਟਲੀ ਵਿੱਚ ਇਸ ਵਾਇਰਸ ਨਾਲ ਹੁਣ ਤੱਕ ਲਗਭਗ 5500 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉੱਥੇ ਹੀ ਮਿਲਾਨ ਦੇ ਕੋਲ ਉਤਰੀ ਲੋਮਬਾਰਡੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਹ ਇਟਲੀ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਦਾ ਲਗਭਗ ਦੋ ਤਿਹਾਈ ਹੈ। ਵਾਇਰਸ ਨੂੰ ਰੋਕਣ ਦੇ ਸਰਕਾਰੀ ਉਪਰਾਲਿਆਂ ਦੇ ਵਿੱਚ ਸੰਕਰਮਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ।

ਇਟਲੀ ਵਿੱਚ ਕੋਵਿਡ – 19 ਮਾਮਲਿਆਂ ਵਿੱਚ ਮੌਤ ਦਰ 8.6 ਫ਼ੀਸਦੀ ਹੈ ਜੋ ਕਈ ਦੇਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਨਿਊਯਾਰਕ, ਸ਼ਿਕਾਗੋ ਅਤੇ ਲਾਸ ਏਂਜਲਸ ਦੇ ਲੋਕ ਵੱਖ-ਵੱਖ ਚਰਣਾਂ ਵਿੱਚ ਬੰਦ ਦਾ ਸਾਹਮਣਾ ਕਰ ਰਹੇ ਹਨ।

Share This Article
Leave a Comment