ਨਿਉਜ਼ ਡੈਸਕ : ਕੋਰੋਨਾ ਵਾਇਰਸ ਦੇ ਮਾਮਲੇ ਜਿੱਥੇ ਪੰਜਾਬ ਵਿੱਚ ਲਗਾਤਾਰ ਵਧਦੇ ਜਾ ਰਹੇ ਹਨ ਉਥੇ ਹੀ ਵਿਦੇਸ਼ ਵਿਚ ਵੀ ਭਾਰਤੀਆਂ ਦੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਦੇ 153 ਮਾਮਲੇ ਸਾਹਮਣੇ ਆਏ ਹਨ ਉਥੇ ਹੀ ਵਿਦੇਸ਼ ਵਿੱਚ ਇਸ ਕਾਰਨ 276 ਭਾਰਤੀ ਵਿਅਕਤੀ ਪ੍ਰਭਾਵਿਤ ਹੋੋਏ ਹਨ।
ਦਸ ਦੇਈਏ ਕਿ ਇਸ ਦੇ ਸਭ ਤੋਂ ਵਧੇਰੇ ਮਾਮਲੇ ਈਰਾਨ ਵਿਚ ਸਾਹਮਣੇ ਆਏ ਹਨ। ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੀ ਪੁਸਟੀ ਕੀਤੀ ਹੈ। ਇਨ੍ਹਾਂ ਵਿਚੋਂ 255 ਇਕੱਲੇ ਈਰਾਨ ਚ ਦਸੇ ਜਾ ਰਹੇ ਹਨ। ਰਿਪੋਰਟਾਂ ਮੁਤਾਬਿਕ 201 ਭਾਰਤੀਆਂ ਨੂੰ ਈਰਾਨ ਤੋਂ ਭਾਰਤ ਵਾਪਿਸ ਲਿਆਂਦਾ ਗਿਆ ਹੈ। ਹੁਣ ਤਕ ਇਥੋਂ 500 ਦੇ ਕਰੀਬ ਭਾਰਤੀ ਵਾਪਿਸ ਲਿਆਂਦੇ ਜਾ ਚੁੱਕੇ ਹਨ।
ਹੁਣ ਜੇਕਰ ਦੁਨੀਆ ਦੀ ਗਲ ਕਰੀਏ ਤਾਂ ਹੁਣ ਤਕ ਚੀਨ ਵਿਚ 3237 ਲੋਕਾਂ ਦੀ ਮੌਤ ਹੋ ਗਈ ਹੈ। ਇਟਲੀ ਵਿੱਚ ਮੌਤਾਂ ਦੀ ਗਿਣਤੀ 2503, ਫਰਾਂਸ ਵਿੱਚ 175, ਸਪੇਨ ਵਿਚ 533, ਅਮਰੀਕਾ ਵਿਚ 112, ਬਰਤਾਨੀਆ ਵਿੱਚ 71, ਦੱਖਣੀ ਕੋਰੀਆ ਵਿਚ 84 ਮੌਤਾਂ ਹੋ ਗਈਆਂ ਹਨ।