ਸੀਰੀਆ : ਸੀਰੀਆ ‘ਚ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ 30 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਲ ਦਾ ਭਰਿਆ ਇੱਕ ਟੈਂਕਰ ਦੋ ਬੱਸਾਂ ਨਾਲ ਟਕਰਾ ਗਿਆ।
ਮੀਡੀਆ ਰਿਪੋਰਟਾਂ ਮੁਤਾਬਿਕ ਇਹ ਹਾਦਸਾ ਰਾਜਧਾਨੀ ਦਮਿਸ਼ਕ ‘ਚ ਦਮਿਸ਼ਕ ਹਾਮਸ ਹਾਈਵੇ ‘ਤੇ ਵਾਪਰਿਆ ਹੈ। ਇਸ ਹਾਦਸੇ ਦੌਰਾਨ ਕਈ ਅਤੇ ਹੋਰ ਵਾਹਨ ਦੁਰਘਟਨਾਗ੍ਰਸਤ ਹੋ ਗਏ।
ਦੱਸ ਦਈਏ ਕਿ ਸੀਰੀਆ ਅੰਦਰ ਮਾਰਚ 2011 ‘ਚ ਗ੍ਰਹਿਯੁੱਧ ਹੋਣ ਤੋਂ ਬਾਅਦ ਤਬਾਹੀ ਮੱਚੀ ਹੋਈ ਹੈ। ਇੱਥੇ ਹੀ ਬੱਸ ਨਹੀਂ ਵੱਡੀ ਸੰਖਿਆ ‘ਚ ਲੋਕ ਬੇਘਰ ਹੋ ਗਏ ਹਨ। ਪਤਾ ਇਹ ਵੀ ਲੱਗਾ ਹੈ ਕਿ ਹਾਲਾਤ ਇੰਨੇ ਗੰਭੀਰ ਹੋ ਗਏ ਸਨ ਕਿ 50 ਲੱਖ ਦੇ ਕਰੀਬ ਲੋਕ ਦੇਸ਼ ਛੱਡ ਕੇ ਹੀ ਚਲੇ ਗਏ ਸਨ।