ਅੰਮ੍ਰਿਤਸਰ: ਅੰਮ੍ਰਿਤਸਰ ‘ਚ ਭਾਰੀ ਮੀਂਹ ਦੇ ਚਲਦਿਆਂ ਇੱਕ ਹੀ ਪਰਿਵਾਰ ਦੇ ਚਾਰ ਮੈਬਰਾਂ ਦੀ ਮੌਤ ਹੋਣ ਦੀ ਖਬਰ ਹੈ। ਹਾਦਸਾ ਮਕਾਨ ਦੀ ਛੱਤ ਡਿੱਗਣ ਕਾਰਨ ਹੋਇਆ, ਜਿਸ ਦੇ ਮਲਬੇ ਹੇਠਾਂ ਪਰਿਵਾਰ ਦੇ ਮੈਂਬਰ ਦਬ ਗਏ ਸਨ। ਹਾਦਸਾ ਸ਼ੁੱਕਰਵਾਰ ਯਾਨੀ ਰਾਤ 2 ਕੁ ਵਜੇ ਦੇ ਲਗਭਗ ਵਾਪਰਿਆ ਜਦੋਂ ਪਰਿਵਾਰ ਸੋ ਰਿਹਾ ਸੀ।
ਮ੍ਰਿਤਕਾਂ ‘ਚ ਮਕਾਨ ਮਾਲਕ ਅਜੇ ਕੁਮਾਰ, ਉਸ ਦੀ ਪਤਨੀ ਅਤੇ 6-6 ਮਹੀਨੇ ਦੇ ਜੁੜਵਾ ਬੱਚੇ ਸ਼ਾਮਲ ਹਨ, ਜਦਕਿ ਇੱਕ 7 ਸਾਲ ਦੀ ਬੱਚੀ ਬਚ ਗਈ ਜਿਸਨੂੰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਦੀ ਸੂਚਨਾ ਗੁਆਂਡੀਆਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰਾਇਆ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ।