ਕੋਰੋਨਾ ਵਾਇਰਸ ਨੇ ਫਿੱਕੇ ਕੀਤੇ ਹੋਲੀ ਦੇ ਰੰਗ! ਰਾਸ਼ਟਰਪਤੀ ਭਵਨ ਦੇ ਨਾਲ ਨਾਲ ਲੋਕ ਵੀ ਨਹੀਂ ਮਨਾਉਣਗੇ ਹੋਲੀ!

TeamGlobalPunjab
2 Min Read

ਲੁਧਿਆਣਾ : ਹੋਲੀ ਰੰਗਾ ਦਾ ਤਿਉਹਾਰ ਪਰ ਇਸ ਵਾਰ ਇਨ੍ਹਾਂ ਰੰਗਾਂ ਨੂੰ ਕੋਰੋਨਾ ਵਾਇਰਸ ਨੇ ਫਿੱਕਾ ਪਾ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੋਲੀ ਦੇ ਮੌਕੇ ਲੋਕਾਂ ਨੇ ਪਿਚਕਾਰੀਆਂ ਅਤੇ ਰੰਗਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਦੁਕਾਨਦਾਰਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕਿਧਰੇ ਉਨ੍ਹਾਂ ਦੇ ਇਹ ਰੰਗ ਅਤੇ ਪਿਚਕਾਰੀਆਂ ਚੀਨ ਤੋਂ ਤਾਂ ਨਹੀਂ ਬਣ ਕੇ ਆਈਆਂ। ਇਸ ਸਬੰਧੀ ਜਦੋਂ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ  ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਧੰਦੇ ਮੰਦੇ ਹਾਲੀਂ ਚੱਲ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਗ੍ਰਾਹਕ ਉਨ੍ਹਾਂ ਤੋਂ ਰੰਗ ਜਾਂ ਪਿਚਕਾਰੀ ਲੈਣ ਆਉਂਦਾ ਹੈ ਤਾਂ ਉਹ ਇਹ ਪੁੱਛਦਾ ਹੈ ਕਿ ਕਿੱਧਰੇ ਇਸ ਵਿੱਚ ਕੋਰੋਨਾ ਵਾਇਰਸ ਤਾਂ ਨਹੀਂ ਹੈ। ਦੁਕਾਨਦਾਰ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਅੱਜ ਹੋਲੀ ਮਨਾਉਣ ਦਾ ਇੱਛੁਕ ਨਹੀਂ ਹੈ।

ਇੱਧਰ ਦੂਜੇ ਪਾਸੇ ਜਦੋਂ ਬੱਚਿਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੋਈ ਰੰਗ ਜਾਂ ਪਿਚਕਾਰੀ ਲੈਣ ਤੋਂ ਪਹਿਲਾਂ ਇਸ ਗੱਲ ਬਾਰੇ ਪੁੱਛਿਆ ਜਾਂਦਾ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਤਾਂ ਨਹੀਂ ਹੋਵੇਗਾ। ਬੱਚਿਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਉਹ ਇਸ ਵਾਰ ਹੋਲੀ ਘੱਟ ਮਨਾਉਣਗੇ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਦੇ ਨਾਲ ਨਾਲ ਰਾਸ਼ਟਰਪਤੀ ਵੱਲੋਂ ਵੀ ਹੋਲੀ ਮਨਾਉਣ ਤੋਂ ਕਿਨਾਰਾ ਕੀਤਾ ਗਿਆ ਹੈ। ਇਸ ਸਬੰਧੀ ਬੀਤੇ ਦਿਨੀਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਟਵੀਟ ਕਰਕੇ ਹੋਲੀ ਨਾ ਮਨਾਉਣ ਦੀ ਜਾਣਕਾਰੀ ਦਿੱਤੀ ਗਈ ਹੈ।

Share This Article
Leave a Comment