ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਮਵਾਰ ਨੂੰ ਇੱਕ ਟਵੀਟ ਕਰਕੇ ਅਨੋਖਾ ਐਲਾਨ ਕੀਤਾ ਜਾ ਰਿਹਾ ਹੈ। ਇਸ ਟਵੀਟ ਰਾਹੀਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਬੰਦ ਕਰਨ ਦੀ ਗੱਲ ਕਹੀ ਹੈ। ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਐਤਵਾਰ ਤੋਂ ਉਹ ਆਪਣੇ ਸੋਸ਼ਲ ਮੀਡੀਆ ਖਾਤੇ ਜਿਵੇਂ ਫੇਸਬੁੱਕ, ਟਵਿੱਟਰ,ਇੰਸਟਾਗ੍ਰਾਮ ਬੰਦ ਕਰਨ ਬਾਰੇ ਸੋਚ ਰਹੇ ਹਨ।
This Sunday, thinking of giving up my social media accounts on Facebook, Twitter, Instagram & YouTube. Will keep you all posted.
— Narendra Modi (@narendramodi) March 2, 2020
ਦੱਸ ਦਈਏ ਕਿ ਸੋਸ਼ਲ ਮੀਡੀਆ ਜਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਡੀ ਗਿਣਤੀ ‘ਚ ਲੋਕ ਜੁੜੇ ਹੋਏ ਹਨ। ਜੇਕਰ ਫੇਸਬੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪੇਜ਼ ‘ਤੇ 44,723,734 ਲੋਕ ਜੁੜੇ ਹੋਏ ਹਨ। ਇਸੇ ਤਰ੍ਹਾਂ ਹੀ ਟਵੀਟਰ ‘ਤੇ ਵੀ 53.3 ਮਿਲੀਅਨ ਲੋਕ ਪੀਐਮ ਮੋਦੀ ਨੂੰ ਫਾਲੋਅ ਕਰਦੇ ਹਨ। ਹੁਣ ਜੇਕਰ ਗੱਲ ਇੰਸਟਾਗ੍ਰਾਮ ਦੀ ਕੀਤੀ ਜਾਵੇ ਤਾਂ ਉਸ ‘ਤੇ 35.2 ਮਿਲੀਅਨ ਲੋਕ ਉਨ੍ਹਾਂ ਨੂੰ ਫਾਲੋਅ ਕਰਦੇ ਹਨ।