ਸਿੰਗਰੌਲੀ : ਮੱਧਪ੍ਰਦੇਸ਼ ਦੇ ਸਿੰਗਰੌਲੀ ਇਲਾਕੇ ‘ਚ ਅੱਜ ਦੋ ਰੇਲ ਗੱਡੀਆਂ ਦੀ ਹੋਈ ਭਿਆਨਕ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਸਵੇਰ ਪੰਜ ਵਜੇ ਦੇ ਕਰੀਬ ਵਾਪਰਿਆ। ਦੱਸਣਯੋਗ ਹੈ ਕਿ ਇਹ ਦੋਵੇ ਟਰੇਨਾਂ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਖਦਸਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਵਿਅਕਤੀ ਹੇਠਾਂ ਦੱਬਿਆ ਹੋ ਸਕਦਾ ਹੈ। ਰਿਪੋਰਟਾਂ ਮੁਤਾਬਿਕ ਹੋਇਆ ਇੰਝ ਕਿ ਇੱਕ ਗੱਡੀ ਕੋਲਾ ਭਰਨ ਤੋਂ ਬਾਅਦ ਬਾਹਰ ਆ ਰਹੀ ਸੀ ਤਾਂ ਇੱਕ ਗੱਡੀ ਅੰਦਰ ਜਾ ਰਹੀ ਸੀ। ਇਸ ਦੌਰਾਨ ਹੀ ਇਨ੍ਹਾਂ ਦੀ ਆਪਸੀ ਟੱਕਰ ਹੋ ਗਈ। ਫਿਲਹਾਲ ਡੱਬਿਆਂ ਨੂੰ ਹਟਾਇਆ ਜਾ ਰਿਹਾ ਹੈ। ਇਸ ਘਟਨਾ ਦੌਰਾਨ ਕਿੰਨੇ ਵਿਅਕਤੀ ਹੇਠਾਂ ਦੱਬੇ ਹਨ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਜਿਸ ਸਮੇਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਦੋਵਾਂ ਗੱਡੀਆਂ ਦੀ ਰਫਤਾਰ ਤੇਜ਼ ਦੱਸੀ ਜਾ ਰਹੀ ਹੈ।