ਨਿਊਜ਼ ਡੈਸਕ: ਰੂਸ ਦੇ ਹਵਾਈ ਹਮਲੇ ਤੋਂ ਬਾਅਦ ਸੀਰੀਆ ਦੇ ਇਦਲਿਬ ਵਿੱਚ ਹਾਲਾਤ ਕਾਫੀ ਭੜਕ ਚੁੱਕੇ ਹਨ। ਤਾਜ਼ਾ ਹਵਾਈ ਹਮਲਿਆਂ ਦੇ ਵਿੱਚ ਤੁਰਕੀ ਦੇ 33 ਫੌਜੀ ਮਾਰੇ ਗਏ। ਜਿਸ ਤੋਂ ਬਾਅਦ ਤੁਰਕੀ ਨੇ ਵੀ ਜਵਾਬੀ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਹਮਲਿਆਂ ਦਾ ਇਲਜ਼ਾਮ ਸੀਰੀਆ ਦੀ ਬਸ਼ਰ ਅਲ ਅਸਦ ਸਰਕਾਰ ਤੇ ਲੱਗਾ ਹੈ।
ਉੱਧਰ ਇਸ ਪੂਰੇ ਘਟਨਾਕ੍ਰਮ ‘ਤੇ ਸੰਯੁਕਤ ਰਾਸ਼ਟਰ ਵੀ ਨਜ਼ਰ ਰੱਖੀ ਬੈਠਾ ਹੈ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਹਵਾਈ ਹਮਲਿਆਂ ਨੂੰ ਸ਼ਰਨਾਰਥੀ ਸੰਕਟ ਦਾ ਖ਼ਦਸ਼ਾ ਜਤਾਉਂਦੇ ਹੋਏ ਹਮਲਿਆਂ ਨੂੰ ਰੋਕਣ ਦੀ ਅਪੀਲ ਕੀਤੀ ਹੈ।
ਸੀਰੀਆ ਦੀ ਸੈਨਾ ਨੂੰ ਰੂਸ ਦਾ ਸਿੱਧਾ ਸਮਰਥਨ ਹਾਸਲ ਹੈ ਅਤੇ ਦੋਵੇਂ ਮਿਲ ਕੇ ਇਦਲਿਬ ‘ਚ ਤੁਰਕੀ ਦਾ ਸਮਰਥਨ ਪ੍ਰਾਪਤ ਕਰ ਵਿਧਰੋਹੀਆਂ ‘ਤੇ ਹਮਲਾ ਕਰ ਰਹੇ ਹਨ। ਇਨ੍ਹਾਂ ਵਿਧਰੋਹੀਆਂ ਨੇ ਇਦਲਿਬ ਸੂਬੇ ਦੇ ਇੱਕ ਵੱਡੇ ਹਿੱਸੇ ਤੇ ਕਬਜ਼ਾ ਕੀਤਾ ਹੋਇਆ ਹੈ।