ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਨੇ ਸਾਲ 2020-21 ਦੇ ਲਈ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ਵਿੱਚ ਕੈਪਟਨ ਸਰਕਾਰ ਨੇ ਸੂਬੇ ‘ਚ ਰੁਜ਼ਗਾਰ ਪੈਦਾ ਕਰਨ ਦਾ ਦਾਅਵਾ ਕੀਤਾ। ਕੈਪਟਨ ਸਰਕਾਰ ਮੁਤਾਬਕ ਇਸ ਸਾਲ 1 ਲੱਖ 50 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ 70,000 ਦੇ ਕਰੀਬ ਬੇਰੁਜ਼ਗਾਰ ਨੌਜਵਾਨਾਂ ਦੀ ਕੌਂਸਲਿੰਗ ਕਰਕੇ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੈਪਟਨ ਸਰਕਾਰ ਨੇ ਸੂਬੇ ਦੇ ਸਰਕਾਰੀ ਕਰਮਚਾਰੀਆਂ ਦੀ ਸੇਵਾਮੁਕਤੀ ਉਮਰ ਦੇ ਵਿੱਚ ਵੀ ਦੋ ਸਾਲ ਘਟਾ ਦਿੱਤੇ ਹਨ।
ਪੰਜਾਬ ਸਰਕਾਰ ਦੇ ਮੁਲਾਜ਼ਮ ਹੁਣ 58 ਸਾਲ ਤੱਕ ਹੀ ਨੌਕਰੀ ਕਰਕੇ ਰਿਟਾਇਰ ਹੋਣਗੇ ਨਾਲ ਵੀ ਸੂਬਾਈ ਵਿਧਾਨ ਸਭਾ ਚੋਣਾਂ ਦਾ ਸਮਾਂ ਵੀ ਨੇੜੇ ਆ ਰਿਹਾ ਅਜਿਹੀ ਪਹਿਲਾਂ ਹੀ ਉਮੀਦ ਲਗਾਈ ਜਾ ਰਹੀ ਸੀ ਕਿ ਨੌਜਵਾਨ ਵੋਟਰਾਂ ਨੂੰ ਲੁਭਾਉਣ ਦੀ ਸਰਕਾਰ ਪੂਰੀ ਕੋਸ਼ਿਸ਼ ਕਰੇਗੀ।
ਇਸ ਤੋਂ ਇਲਾਵਾ ਸੂਬੇ ‘ਚ ਤਿੰਨ ਜਗ੍ਹਾ ਤੇ ਇੰਡਸਟਰੀਅਲ ਹੱਬ ਵੀ ਬਣਾਈ ਜਾਵੇ ਇਹ ਹੱਬ ਇੱਕ ਇੱਕ ਹਜ਼ਾਰ ਏਕੜ ‘ਚ ਬਣਾਈ ਜਾਵੇਗੀ। ਇਨ੍ਹਾਂ ‘ਚ ਲੁਧਿਆਣਾ ਦੇ ਮੱਤੇਵਾਲ ਵਿੱਚ ਕੱਪੜਾ ਮਿੱਲ ਬਠਿੰਡਾ ‘ਚ ਗਰੀਨ ਇੰਡਸਟਰੀ ਅਤੇ ਫਤਿਹਗੜ੍ਹ ਸਾਹਿਬ ਦੀ ਵਜ਼ੀਰਾਬਾਦ ਦਵਾਈਆਂ ਦੀ ਫੈਕਟਰੀ ਲਗਾਈ ਜਾਵੇਗੀ ਸਰਕਾਰ ਦਾ ਅਨੁਮਾਨ ਹੈ ਕਿ ਅਜਿਹੀਆਂ ਹੱਬਾ ਦੇ ਨਾਲ ਦਸ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।