ਸਾਲ 2018 ਦੇ ਮੁਕਾਬਲੇ 2019 ‘ਚ 93 ਫੀਸਦੀ ਜ਼ਿਆਦਾ ਭਾਰਤੀਆਂ ਨੂੰ ਮਿਲਿਆ ਸਟੂਡੈਂਟ ਵੀਜ਼ਾ

TeamGlobalPunjab
2 Min Read

ਲੰਦਨ: ਭਾਰਤੀ ਵਿਦਿਆਰਥੀਆਂ ਲਈ ਬ੍ਰਿਟੇਨ ਇੱਕ ਵੱਡੇ ਹੱਬ ਦੇ ਰੂਪ ਵਿੱਚ ਉਭਰ ਕਰ ਸਾਹਮਣੇ ਆਇਆ ਹੈ। ਮੌਜੂਦਾ ਸਾਲ ਵਿੱਚ ਪੜਾਈ ਕਰਨ ਲਈ ਪੁੱਜਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਭਾਰਤੀ ਸਭ ਤੋਂ ਜ਼ਿਆਦਾ ਹਨ। ਇਹ ਸੱਚ ਬ੍ਰਿਟਿਸ਼ ਸਰਕਾਰ ਦੇ ਵੀਰਵਾਰ ਨੂੰ ਜਨਤਕ ਹੋਏ ਅੰਕੜਿਆਂ ਵਿੱਚ ਸਾਹਮਣੇ ਆਇਆ ਹੈ। ਬ੍ਰਿਟੇਨ ਦੇ ਰਾਸ਼ਟਰੀ ਸਟੈਟਿਕਸ ਦਫ਼ਤਰ ਦੀ ਰਿਪੋਰਟ ਦੇ ਮੁਤਾਬਕ 2019 ਤੋਂ ਚਾਲੂ ਸੈਸ਼ਨ ਵਿੱਚ 37,500 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਸਟੂਡੈਂਟ ਵੀਜ਼ਾ ਲੈ ਕੇ ਆ ਚੁੱਕੇ ਹਨ।

ਇਹ ਗਿਣਤੀ ਪਿਛਲੇ ਸਾਲ ਆਏ ਭਾਰਤੀ ਵਿਦਿਆਰਥੀਆਂ ਦੀ ਤੁਲਨਾ ਵਿੱਚ 93 ਫੀਸਦੀ ਜ਼ਿਆਦਾ ਹੈ। ਚਾਲੂ ਸਾਲ ਵਿੱਚ ਪਿਛਲੇ ਅੱਠ ਸਾਲਾਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਸਟੂਡੈਂਟ ਵੀਜ਼ਾ ਜਾਰੀ ਕੀਤੇ ਗਏ ਹਨ। ਵਿਦਿਆਰਥੀਆਂ ਦੇ ਮਾਮਲੇ ਵਿੱਚ ਹੀ ਨਹੀਂ ਕੁਸ਼ਲ ਪੇਸ਼ੇਵਰਾਂ ਦੇ ਮਾਮਲੇ ਵਿੱਚ ਵੀ ਭਾਰਤੀ ਸਭ ਤੋਂ ਅੱਗੇ ਹਨ। 2019 ਵਿੱਚ ਭਾਰਤ ਦੇ ਕੁਸ਼ਲ ਪੇਸ਼ੇਵਰਾਂ ਲਈ 57 ਹਜ਼ਾਰ ਤੋਂ ਜ਼ਿਆਦਾ ਵੀਜ਼ਾ ਜਾਰੀ ਕੀਤੇ ਗਏ। ਇਹ ਇਸ ਸ਼੍ਰੇਣੀ ਲਈ ਜਾਰੀ ਕੁੱਲ ਵੀਜ਼ਾ ‘ਚੋਂ ਅੱਧੇ ਤੋਂ ਜ਼ਿਆਦਾ ਹਨ।

ਭਾਰਤ ਵਿੱਚ ਬ੍ਰਿਟੇਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਜਾਨ ਥੋਪਸਨ ਦੇ ਮੁਤਾਬਕ ਦੁਨੀਆ ਦੇ ਸਭ ਤੋਂ ਚੰਗੇ ਸਿੱਖਿਅਕ ਮਾਹੌਲ ‘ਚ ਸ਼ਾਮਲ ਹੋਣ ਦਾ ਇਹ ਉਦਾਹਰਣ ਹੈ। ਭਾਰਤ ਦਾ ਹੁਨਰ ਵੀ ਚੰਗੇ ਹਾਲਾਤ ਵੇਖਦੇ ਹੋਏ ਤੇਜੀ ਨਾਲ ਬ੍ਰਿਟੇਨ ਵੱਲ ਰੁਖ਼ ਕਰ ਰਿਹਾ ਹੈ। ਇਸ ਨਾਲ ਬ੍ਰਿਟੇਨ ਨੂੰ ਵੀ ਫਾਇਦਾ ਹੋ ਰਿਹਾ ਹੈ ਅਤੇ ਉਹ ਨਿੱਤ ਹੋਰ ਮਜਬੂਤ ਹੋ ਰਿਹਾ ਹੈ। ਬ੍ਰਿਟਿਸ਼ – ਇੰਡੀਆ ਕੌਂਸਲ ਦੀ ਡਾਇਰੈਕਟਰ ਬਾਰਬਰਾ ਵੀਖਮ ਦੇ ਮੁਤਾਬਕ, ਬ੍ਰਿਟੇਨ ਦੇ ਪ੍ਰਤੀ ਭਾਰਤੀ ਵਿਦਿਆਰਥੀਆਂ ਵਿੱਚ ਵਧਦਾ ਵਿਸ਼ਵਾਸ ਰੋਮਾਂਚ ਪੈਦਾ ਕਰਨ ਵਾਲਾ ਹੈ ਉਹ ਇੱਥੇ ਆਪਣੀ ਪੜ੍ਹਾਈ ਕਰਨਾ ਚਾਹੁੰਦੇ ਹਨ ਤੇ ਉਸ ਤੋਂ ਬਾਅਦ ਇੱਥੇ ਕੰਮ ਕਰਨਾ ਚਾਹੁੰਦੇ ਹਨ ਇਹ ਦੋਵੇਂ ਦੇਸ਼ਾਂ ਲਈ ਬਹੁਤ ਚੰਗਾ ਅਨੁਭਵ ਹੈ।

Share this Article
Leave a comment