ਕੰਪਿਊਟਰ ਖੇਤਰ ‘ਚ ਕੱਟ, ਕਾਪੀ, ਪੇਸਟ (Cut, Copy, Paste) ਦੀ ਖੋਜ ਕਰਨ ਵਾਲੇ ਲੈਰੀ ਟੇਸਲਰ ਦਾ ਦੇਹਾਂਤ

TeamGlobalPunjab
2 Min Read

ਨਿਊਯਾਰਕ : ਕੰਪਿਊਟਰ ਦੀ ਦੁਨੀਆ ‘ਚ ਕੱਟ, ਕਾਪੀ, ਪੇਸਟ (Cut, Copy, Paste) ਯੂਜਰ ਇੰਟਰਫੇਸ ਯਾਨੀ ਯੂ.ਆਈ (UI) ਦੀ ਖੋਜ ਕਰਨ ਵਾਲੇ ਕੰਪਿਊਟਰ ਵਿਗਿਆਨੀ ਲੈਰੀ ਟੇਸਲਰ ਦਾ 74 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਲੈਰੀ ਟੇਸਲਰ ਇੱਕ ਕੰਪਿਊਟਰ ਵਿਗਿਆਨੀ ਸੀ, ਜਿਨ੍ਹਾਂ ਨੇ ਯੂਜਰ ਇੰਟਰਫੇਸ ਲਈ ਕਈ ਵੱਡੀਆਂ ਖੋਜਾਂ  ਕੀਤੀਆਂ ਸਨ।

ਕੱਟ, ਕਾਪੀ, ਪੇਸਟ ਇੱਕ ਅਜਿਹੀ ਟਰਮ ਹੈ ਜਿਸ ਤੋਂ ਬਿਨਾਂ ਕੰਪਿਊਟਰ ਜਾਂ ਸੋਸ਼ਲ ਮੀਡੀਆ ‘ਤੇ  ਕੋਈ ਵੀ ਕੰਮ ਕਰਨਾ ਮੁਸ਼ਕਿਲ ਹੈ। ਹਾਲਾਂਕਿ ਲੈਰੀ ਟੇਸਲਰ ਸਟੀਵ ਜੌਬਸ ਦੀ ਤਰ੍ਹਾਂ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ ਪਰ ਕੰਪਿਊਟਰ ਖੇਤਰ ‘ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ।

ਲੈਰੀ ਟੇਸਲਰ ਦਾ ਜਨਮ 24 ਅਪ੍ਰੈਲ, 1945 ਨੂੰ ਨਿਊਯਾਰਕ ‘ਚ ਹੋਇਆ ਸੀ। ਟੇਸਲਰ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ। ਸਾਲ 1973 ‘ਚ ਉਨ੍ਹਾਂ ਨੇ  Xerox Palo Alto Research Center (PARC) ‘ਚ ਟਿਮ ਮੱਟ ਦੀ ਮਦਦ ਨਾਲ ਜਿਪਸੀ ਟੈਕਸਟ ਐਡੀਟਰ ਤਿਆਰ ਕੀਤਾ। ਇਸੀ ਜਿਪਸੀ ਟੈਕਸਟ ਐਡੀਟਰ ‘ਚ ਉਨ੍ਹਾਂ ਨੇ ਟੈਕਸਟ (ਸ਼ਬਦਾਂ) ਨੂੰ ਕਾਪੀ ਤੇ ਮੂਵ ਕਰਨ ਲਈ ਮਾੱਡਲੈੱਸ ਸਾੱਫਟਵੇਅਰ ਤਿਆਰ ਕੀਤਾ ਸੀ।

ਜ਼ਿਕਰਯੋਗ ਗੱਲ ਹੈ ਕਿ ਐਪਲ (Apple) ਕੰਪਨੀ ਦੇ ਸਹਿ-ਸੰਸਥਾਪਕ ਸਟੀਵ ਜੌਬਸ ਨੇ  ਵੀ  ਐਪਲ ਦੇ ਉਤਪਾਦਾਂ ਨੂੰ ਬਿਹਤਰ ਬਣਾਉਣ  ਲਈ PARC ਦੀ ਇਸ ਤਕਨੀਕ ਦਾ ਇਸਤੇਮਾਲ ਕੀਤਾ ਸੀ। ਲੈਰੀ ਟੇਸਲਰ ਨੇ ਪੀਏਆਰਸੀ (PARC) ਤੋਂ ਇਲਾਵਾ, ਐਮਾਜ਼ਾਨ (Amazon), ਐਪਲ (Apple) ਤੇ ਯਾਹੂ (Yahoo) ਨਾਲ ਵੀ ਕੰਮ ਕੀਤਾ ਸੀ।

Share This Article
Leave a Comment