ਮੁਹਾਲੀ: ਪੰਜਾਬ ਦੇ ਸਭ ਤੋਂ ਵੱਡੇ 6,000 ਕਰੋੜ ਭੋਲਾ ਡਰੱਗ ਰੈਕੇਟ ਦੇ ਵਿੱਚ ਮੁਹਾਲੀ ਕੋਰਟ ਨੇ 15 ਐਨਆਰਆਈਜ਼ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਮੁਹਾਲੀ ਕੋਰਟ ਨੇ ਇਨ੍ਹਾਂ ਐਨਆਰਆਈਜ਼ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਭੋਲਾ ਡਰੱਗ ਕੇਸ ਦੀ ਈਡੀ ਜਾਂਚ ਕਰ ਰਹੀ ਹੈ। ਮੁਹਾਲੀ ਕੋਰਟ ਵੱਲੋਂ ਗ਼ੈਰ ਜ਼ਮਾਨਤੀ ਵਰੰਟ ਜਿਹੜੇ ਜਾਰੀ ਕੀਤੇ ਗਏ ਹਨ।
ਉਨ੍ਹਾਂ ਪ੍ਰਵਾਸੀਆਂ ਦੇ ਵਿੱਚ ਮੁੱਖ ਤੌਰ ਤੇ ਸਤਪ੍ਰੀਤ ਸਿੰਘ ਉਰਫ ਸੱਤਾ, ਪਰਮਿੰਦਰ ਸਿੰਘ ਉਰਫ ਪਿੰਦੀ, ਅਮਰਿੰਦਰ ਸਿੰਘ ਉਰਫ਼ ਲਾਡੀ ਉਰਫ਼ ਛੀਨਾ, ਗੁਰਸੇਵਕ ਸਿੰਘ ਢਿੱਲੋਂ, ਮਹੇਸ਼ ਕੁਮਾਰ ਗਾਬਾ, ਸਰਬਜੀਤ ਸਿੰਘ ਸੰਦਰ, ਰਾਏ ਬਹਾਦਰ ਨਿਰਵਾਲ, ਰਣਜੀਤ ਕੌਰ ਕਾਹਲੋਂ, ਨਿਰੰਕਾਰ ਸਿੰਘ ਢਿੱਲੋਂ, ਰਣਜੀਤ ਸਿੰਘ ਔਜਲਾ, ਪ੍ਰਦੀਪ ਸਿੰਘ, ਅਮਰਜੀਤ ਸਿੰਘ ਕੂਨਰ, ਲਹਿੰਬੜ ਸਿੰਘ, ਪ੍ਰਮੋਦ ਸ਼ਰਮਾ ਉਰਫ਼ ਟੋਨੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਯੂਕੇ ਦੇ ਮੋਹਨ ਲਾਲ ਦਾ ਵੀ ਇਸ ਸੂਚੀ ਦੇ ਵਿੱਚ ਨਾਮ ਪਾਇਆ ਗਿਆ।
ਇਸ ਤੋਂ ਇਲਾਵਾ ਇਨ੍ਹਾਂ NRis ਦੇ ਬੈਂਕ ਖਾਤਿਆਂ ਦੇ ਵੇਰਵੇ ਜਾਇਦਾਦ ਅਤੇ ਦਸਤਾਵੇਜ਼ ਵੀ ਮੰਗੇ ਗਏ ਹਨ।