ਮੁਬੰਈ : ਬਾਲੀਵੁੱਡ ਦੇ ਸਭ ਤੋਂ ਵੱਡੇ ਕੋਰੀਓਗ੍ਰਾਫਰਾਂ ‘ਚੋਂ ਇੱਕ ਗਣੇਸ਼ ਅਚਾਰੀਆ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਸਕਦੀਆਂ ਹਨ। ਜਾਣਕਾਰੀ ਮੁਤਾਬਿਕ 33 ਸਾਲਾ ਇੱਕ ਮਹਿਲਾ ਵੱਲੋਂ ਗਣੇਸ਼ ‘ਤੇ ਗੰਭੀਰ ਦੋਸ਼ ਲਾਉਂਦਿਆਂ ਉਸ ਖਿਲਾਫ ਮੁਬੰਈ ਦੇ ਅੰਬੋਲੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਮਹਿਲਾ ਦਾ ਦੋਸ਼ ਹੈ ਕਿ ਗਣੇਸ਼ ਅਚਾਰੀਆਂ ਉਨ੍ਹਾਂ ਨੂੰ ਜ਼ਬਰਦਸਤੀ ਅਡਲਟ ਫਿਲਮਾਂ ਵੇਖਣ ਲਈ ਮਜ਼ਬੂਰ ਕਰਦੇ ਸਨ। ਇੱਥੇ ਹੀ ਬੱਸ ਨਹੀਂ ਮਹਿਲਾ ਦਾ ਕਹਿਣਾ ਇਹ ਵੀ ਹੈ ਕਿ ਜਿਸ ਦਿਨ ਤੋਂ ਗਣੇਸ਼ ਅਚਾਰੀਆ ਆਲ ਇੰਡੀਆ ਫਿਲਮ ਟੈਲੀਵਿਜ਼ਨ ਐਂਡ ਏਵੈਂਟਸ ਡਾਂਸਰ ਐਸੋਸੀਏਸ਼ਨ ਯਾਨੀ (AIFTEDA) ਦੇ ਜਨਰਲ ਸੈਕਟਰੀ ਬਣੇ ਸਨ, ਉਸ ਦਿਨ ਤੋਂ ਹੀ ਗਣੇਸ਼ ਅਚਾਰੀਆ ਵੱਲੋਂ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ।
ਉਸ ਨੇ ਆਪਣੀ ਸ਼ਿਕਾਇਤ ‘ਚ ਅੱਗੇ ਕਿਹਾ ਹੈ ਕਿ ਕਿ ਗਣੇਸ਼ ਅਚਾਰੀਆ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ ਉਸ ਨੂੰ ਐਸੋਸੀਏਸ਼ਨ ਤੋਂ ਬਾਹਰ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਉਹ ਕੰਮ ਦੇ ਬਦਲੇ ਕਮਿਸ਼ਨ ਵੀ ਮੰਗਦੇ ਸਨ। ਗਣੇਸ਼ ਅਚਾਰੀਆ ਵੱਲੋਂ ਉਸ ਨੂੰ ਆਪਣਾ ਅਸਿਸਟੈਂਟ ਬਣਨ ਲਈ ਵੀ ਆਫਰ ਦਿੱਤਾ ਗਿਆ ਸੀ, ਪਰ ਮੈਂ ਇਨਕਾਰ ਕਰ ਦਿੱਤਾ ਸੀ।