ਨਿਊਯਾਰਕ: ਮਰੀਕਾ ਦੇ ਸੂਬੇ ਇਲੀਨੋਇਸ ਦੇ ਸਕੈਮਬਰਗ ਵਿੱਚ ਇਕ ਭਾਰਤੀ ਮੂਲ ਦੀ 34 ਸਾਲਾ ਮਹਿਲਾ ਦੀ ਲਾਸ਼ ਆਪਣੀ ਹੀ ਕਾਰ ਦੀ ਡਿੱਕੀ ‘ਚੋਂ ਮਿਲੀ। ਭਾਰਤੀ ਕਮਿਊਨਟੀ ਦੀ ਇਸ ਮੁਟਿਆਰ ਦੀ ਮੌਤ ਦੀ ਖਬਰ ਮਿਲਣ ‘ਤੇ ਉਸ ਦਾ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਮ੍ਰਿਤਕ ਸੁਰੀਲ ਡੱਬਵਾਲਾ ਦਾ ਪਿਛੋਕੜ ਭਾਰਤ ਦੇ ਗੁਜਰਾਤ ਦਾ ਹੈ ਤੇ ਉਹ ਸੋਇਲ ਸ਼ੈਮਬਰਗ ਵਾਸੀ ਡਾਕਟਰ ਅਸ਼ਰਫ ਡੱਬਵਾਲਾ ਦੀ ਧੀ ਸੀ।
ਸੁਰੀਲ ਡੱਬਵਾਲਾ ਦੇ ਪਰਿਵਾਰ ਵੱਲੋਂ ਉਸਦੇ ਲਾਪਤਾ ਹੋਣ ਦੀ 30 ਦਸੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਵੱਲੋਂ ਉਸਨੂੰ ਲੱਭਣ ‘ਚ ਅਸਫਲ ਹੁੰਦੇ ਦੇਖ ਪਰਿਵਾਰ ਨੇ ਕਿਰਾਏ ‘ਤੇ ਨਿੱਜੀ ਜਾਂਚਕਰਤਾ ਲਏ ਜਿਨ੍ਹਾਂ ਨੂੰ ਸ਼ਿਕਾਗੋ ਦੇ ਵੈਸਟ ਗਾਰਫੀਲਡ ਪਾਰਕ ਵਿੱਚ ਬੀਤੇ ਸੋਮਵਾਰ ਨੂੰ ਸੁਰੀਲ ਦੀ ਲਾਸ਼ ਉਸਦੀ ਆਪਣੀ ਕਾਰ ਦੀ ਡਿੱਕੀ ‘ਚੋਂ ਮਿਲੀ।
ਸੁਰੀਲ ਦੇ ਮਾਤਾ ਪਿਤਾ ਦੋਵੇਂ ਹੀ ਪੇਸ਼ੇਵਰ ਡਾਕਟਰ ਹਨ ਧੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਦੀ ਗੁਪਤ ਸੂਚਨਾ ਦੇਣ ਵਾਲੇ ਲਈ 10,000 ਹਜਾਰ ਡਾਲਰ ਦੇ ਇਨਾਮ ਦਾ ਵੀ ਐਲਾਨ ਕੀਤਾ ਸੀ।
ਸੁਰੀਲ ਦੀ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਜਾਂਚ ਅਤੇ ਜ਼ਹਿਰੀਲੇ ਵਿਗਿਆਨ ਦੀਆਂ ਰਿਪੋਰਟਾਂ ਵਜੋਂ ਕਿਹਾ ਜੋ ਅਧਿਕਾਰੀਆਂ ਨੂੰ ਮੌਤ ਦੇ ਕਾਰਨਾਂ ਬਾਰੇ ਪਤਾ ਲਗਾਉਣ ਵਿੱਚ ਸਹਾਇਤਾ ਕਰੇਗੀ। ਮ੍ਰਿਤਕ ਸੁਰੀਲ ਡੱਬਵਾਲਾ ਸਟਰਲਿੰਗ ਮੈਡੀਕਲ ਉਪਕਰਣਾਂ ਦੀ ਪ੍ਰਧਾਨ ਅਤੇ ਸੀਈੳ ਸੀ।