ਨਿਊਜ਼ ਡੈਸਕ: ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੇ 20 ਮਿਲੀਅਨ ਫਾਲੋਅਰਸ ਦੀ ਗਿਣਤੀ ਪੂਰੀ ਕਰ ਲਈ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਦੇ ਇੰਸਟਾ ਫਾਲੋਅਰਸ ਕਾਫ਼ੀ ਘੱਟ ਸਨ, ਜੋ ਕਿ ਬਾਕੀ ਸੈਲਿਬਰਿਟੀਜ਼ ਦੇ ਫਾਲੋਅਰਜ਼ ਨਾਲੋਂ ਕਾਫ਼ੀ ਪਿੱਛੇ ਹਨ। ਹਾਲਾਂਕਿ ਘੱਟ ਇੰਸਟਾ ਫਾਲੋਅਰਸ ਵਾਲੇ ਸੈਲੇਬਸ ਦੀ ਲਿਸਟ ਵਿੱਚ ਸੁਪਰਸਟਾਰ ਅਮਿਤਾਭ ਬੱਚਨ ਅਤੇ ਆਮਿਰ ਖਾਨ ਵੀ ਸ਼ਾਮਲ ਹਨ।
ਸੋਸ਼ਲ ਮੀਡੀਆ ‘ਤੇ ਸ਼ਾਹਰੁਖ ਦੇ 20 ਮਿਲੀਅਨ ਇੰਸਟਾਗਰਾਮ ਫਾਲੋਅਰਸ ਪੂਰੇ ਕਰਨ ਦੀ ਖਬਰ ਤੇਜੀ ਨਾਲ ਫੈਲ ਰਹੀ ਹੈ।
ਫੈਨਸ ਉਨ੍ਹਾਂ ਨੂੰ ਇਸ ਗੱਲ ਉੱਤੇ ਵਧਾਈ ਦੇ ਰਹੇ ਹਨ। ਵੈਸੇ ਸ਼ਾਹਰੁਖ ਖਾਨ ਸੋਸ਼ਲ ਮੀਡੀਆ ਉੱਤੇ ਘੱਟ ਹੀ ਐਕਟਵ ਰਹਿੰਦੇ ਹਨ। ਉਥੇ ਹੀ ਟਵੀਟਰ ਉੱਤੇ ਵੀ ਸ਼ਾਹਰੁਖ ਦੀ ਸਰਗਰਮੀ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਸ਼ਾਹਰੁਖ ਦੇ ਇੰਸਟਾਗਰਾਮ ਅਕਾਉਂਟ ਦੀ ਗੱਲ ਕਰੀਏ ਤਾਂ ਉਹ ਸਿਰਫ ਛੇ ਲੋਕਾਂ ਨੂੰ ਫਾਲੋਅ ਕਰਦੇ ਹਨ। ਇਸ ਵਿੱਚ ਉਨ੍ਹਾਂ ਦੀ ਪਤਨੀ ਗੌਰੀ ਖਾਨ, ਪੁੱਤਰ ਆਰਿਅਨ ਖਾਨ, ਧੀ ਸੁਹਾਨਾ ਖਾਨ ਤੋੰ ਇਲਾਵਾ ਤਿੰਨ ਹੋਰ ਲੋਕ ਹਨ।