ਬਠਿੰਡਾ: ਬੀਤੇ ਦਿਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਕਿਊਰਿਟੀ ਗਾਰਡ ਹਰਜੋਤ ਸਿੰਘ ਦੀ ਗੱਡੀ ਬਠਿੰਡਾ ਸਰਹਿੰਦ ਨਹਿਰ ਵਿੱਚ ਪਲਟ ਗਈ।ਹਰਜੋਤ ਸਿੰਘ ਦੀ ਲਾਸ਼ ਨਹਿਰ ਚ ਤੈਰਦੀ ਹੋਈ ਮਿਲੀ। ਮ੍ਰਿਤਕ ਹਰਜੋਤ ਸਿੰਘ ਬਾਦਲ ਪਿੰਡ ਦਾ ਦੱਸਿਆ ਜਾ ਰਿਹਾ। ਜਿਸਨੂੰ ਸਹਾਰਾ ਵਰਕਰਾਂ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਤੋਂ ਪਤਾ ਲੱਗਿਆ ਕਿ ਹਰਜੋਤ ਸਿੰਘ ਦੇ ਪਿਤਾ ਵੀ ਪੁਲਿਸ ‘ਚ ਤਾਇਨਾਤ ਸਨ ਅਤੇ ਬਾਦਲ ਦੀ ਸੁਰੱਖਿਆ ਟੀਮ ਨਾਲ ਜੁੜੇ ਹੋਏ ਸਨ। ਉਹਨਾਂ ਦੀ ਮੌਤ ਤੋਂ ਬਾਅਦ ਹਰਜੋਤ ਸਿੰਘ ਨੂੰ ਉਹਨਾਂ ਦੀ ਨੌਕਰੀ ਮਿਲੀ ਸੀ।
ਬੁੱਧਵਾਰ ਨੂੰ ਉਹ ਅਚਾਨਕ ਸ਼ੱਕੀ ਹਾਲਤਾਂ ਵਿੱਚ ਲਾਪਤਾ ਹੋ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਹ ਖੁਸਕੁਸ਼ੀ ਹੈ ਜਾਂ ਫਿਰ ਕਤਲ ਤੋਂ ਬਾਅਦ ਲਾਸ਼ ਨੂੰ ਖੁਰਦ – ਬੁਰਦ ਕਰਨ ਲਈ ਉਸਨੂੰ ਨਹਿਰ ਵਿੱਚ ਸੁੱਟਿਆ ਗਿਆ ਸੀ।
ਸਹਾਰਾ ਦੇ ਮੈਂਬਰ ਸੰਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਇੱਕ ਫੋਨ ਕਾਲ ਜ਼ਰੀਏ ਨਹਿਰ ‘ਚ ਇੱਕ ਲਾਸ਼ ਵੇਖੇ ਜਾਣ ਦੀ ਜਾਣਕਾਰੀ ਮਿਲੀ। ਸੰਸਥਾ ਦੇ ਮੈਂਬਰ ਮੌਕੇ ਉੱਤੇ ਪੁੱਜੇ ਅਤੇ ਲੋਕਾਂ ਦੀ ਹਾਜ਼ਰੀ ਵਿੱਚ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢਿਆ। ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਮ੍ਰਿਤਕ ਦੀ ਸ਼ਨਾਖਤ ਹਰਜੋਤ ਸਿੰਘ ਪੁੱਤ ਗੁਰਜੰਟ ਸਿੰਘ ਦੇ ਰੂਪ ਵਿੱਚ ਕੀਤੀ ।