ਉਡਾਣ ਭਰਦੇ ਹੀ ਟੁੱਟ ਕੇ ਡਿੱਗਿਆ ਜਹਾਜ਼ ਦਾ ਪਹੀਆ, ਦੇਖੋ ਵੀਡੀਓ

TeamGlobalPunjab
2 Min Read

ਮਾਂਟਰੀਅਲ: ਏਅਰ ਕੈਨੇਡਾ ਐਕਸਪ੍ਰੈੱਸ ਦੇ ਇੱਕ ਜਹਾਜ਼ ਵਿੱਚ ਸਫਰ ਕਰ ਰਹੇ 49 ਮੁਸਾਫਰਾਂ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਜਾਨ ਉਸ ਸਮੇਂ ਅਟਕ ਗਈ ਜਦੋਂ ਟੇਕਆਫ ਕਰਨ ਵੇਲੇ ਜਹਾਜ਼ ਦੇ ਲੈਂਡਿੰਗ ਗੇਅਰ ਦੇ ਇੱਕ ਪਹੀਏ ਤੋਂ ਚਿੰਗਾੜੇ ਨਿਕਲੇ ਜਿਸ ਤੋਂ ਬਾਅਦ ਜਹਾਜ਼ ਦਾ ਉਹ ਪਹੀਆ ਬਾਹਰ ਨਿਕਲ ਕੇ ਡਿੱਗ ਗਿਆ।

ਉਸ ਵੇਲੇ ਖਿੜਕੀ ਵੱਲ ਬੈਠੇ ਇੱਕ ਯਾਤਰੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ ਤੇ ਉਸ ਨੂੰ ਟਵਿੱਟਰ ਤੇ ਸ਼ੇਅਰ ਕਰ ਦਿੱਤਾ। ਟਵੀਟ ਹੋਣ ਤੋਂ ਬਾਅਦ ਇਹ ਘਟਨਾ ਲੋਕਾਂ ਦੀ ਜਾਣਕਾਰੀ ਵਿੱਚ ਆਈ।

ਜਦੋਂ ਜਹਾਜ਼ ਦਾ ਪਹੀਆ ਨਿਕਲ ਗਿਆ ਤਾਂ ਯਾਤਰੀ ਨੇ ਇਸ ਗੱਲ ਦੀ ਸੂਚਨਾ ਚਾਲਕ ਦਲ ਦੇ ਮੈਂਬਰਾਂ ਨੂੰ ਦਿੱਤੀ ਉਸ ਤੋਂ ਤੁਰੰਤ ਬਾਅਦ ਉਨ੍ਹਾਂ ਲੋਕਾਂ ਨੇ ਕੰਟਰੋਲ ਰੂਮ ਨੂੰ ਐਮਰਜੈਂਸੀ ਲਈ ਸੂਚਨਾ ਦੇ ਦਿੱਤੀ।

ਲੈਂਡਿੰਗ ਕਰਵਾਉਣ ਲਈ ਬੇਸ ‘ਤੇ ਸਾਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਉਸ ਤੋਂ ਬਾਅਦ ਵੀ ਜਹਾਜ਼ ਦੇ ਪਾਇਲਟ ਦੋ ਘੰਟੇ ਤੱਕ ਹਵਾ ਵਿੱਚ ਹੀ ਚੱਕਰ ਲਗਾਉਂਦੇ ਰਹੇ।

ਫਿਰ ਜਦੋਂ ਕੰਟਰੋਲ ਰੂਮ ਤੋਂ ਨਿਰਦੇਸ਼ ਮਿਲਿਆ ਉਸ ਤੋਂ ਬਾਅਦ ਕੈਨੇਡਾ ਐਕਸਪ੍ਰੈੱਸ ਦਾ ਜਹਾਜ਼ ਮਾਂਟਰੀਅਲ ਤੋਂ ਬਾਬਾ ਗੋਟ ਬਾਗੋਟਵਿਲੇ ‘ਤੇ ਸਹੀ ਸਲਾਮਤ ਲੈਂਡ ਹੋ ਸਕਿਆ। ਇਸ ਜਹਾਜ਼ ਵਿੱਚ ਏਅਰ ਕੈਨੇਡਾ ਦੀ ਸਹਾਇਕ ਕੰਪਨੀ ਜੈਜ਼ ਏਵੀਏਸ਼ਨ ਫਲਾਈਟ ਵਿਚ ਚਾਲਕ ਦਲ ਦੇ ਤਿੰਨ ਮੈਂਬਰਾਂ ਦੇ ਨਾਲ 49 ਯਾਤਰੀ ਸਵਾਰ ਸਨ।
ਜਹਾਜ਼ ਸੁਰੱਖਿਅਤ ਰੂਪ ਨਾਲ ਲੈਂਡ ਹੋਇਆ ਅਤੇ ਤਕਨੀਕੀ ਖਰਾਬੀ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਥੋੜੀ ਦੇਰ ਬਾਅਦ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਦੂਜਾ ਜਹਾਜ਼ ਭੇਜਿਆ ਗਿਆ

Share This Article
Leave a Comment