ਮੁੰਬਈ: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ 27 ਦਸੰਬਰ ਯਾਨੀ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਸਲਮਾਨ ਖਾਨ ਇਸ ਵਾਰ ਆਪਣਾ ਜਨਮਦਿਨ ਮਨਾਉਣ ਲਈ ਪਨਵੇਲ ਫਾਰਮ ਹਾਊਸ ਨਹੀਂ ਜਾਣਗੇ ਬਲਕਿ ਉਹ ਆਪਣਾ ਜਨਮਦਿਨ ਆਪਣੇ ਛੋਟੇ ਭਰਾ ਸੋਹੇਲ ਖਾਨ ਦੇ ਘਰ ਮਨਾਉਣ ਜਾ ਰਹੇ ਹਨ ਜਿਹੜਾ ਕਿ ਮੁਬੰਈ ਦੇ ਪਾਲੀ ਹਿਲ ਇਲਾਕੇ ‘ਚ ਸਥਿਤ ਹੈ।
ਉਥੇ ਹੀ ਜਨਮਦਿਨ ਮੌਕੇ ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਉਨ੍ਹਾਂ ਨੂੰ ਬਹੁਤ ਖਾਸ ਤੋਹਫਾ ਦਿੱਤਾ ਹੈ। ਜਨਮਦਿਨ ਮੌਕੇ ਉੱਤੇ ਸਲਮਾਨ ਖਾਨ ਦੁਬਾਰਾ ਮਾਮਾ ਬਣ ਗਏ ਹਨ ਉਨ੍ਹਾਂ ਦੀ ਭੈਣ ਅਰਪਿਤਾ ਨੇ ਧੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੂੰ ਸਵੇਰੇ ਮੁੰਬਈ ਦੇ ਹਿੰਦੁਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅਰਪਿਤਾ ਦੇ ਪਤੀ ਆਯੁਸ਼ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰ ਵਾਲੀਆਂ ਨੇ ਖੁਸ਼ਖਬਰੀ ਦਿੰਦੇ ਹੋਏ ਦੱਸਿਆ ਕਿ ਅਰਪਿਤਾ ਨੇ ਧੀ ਨੂੰ ਜਨਮ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਬਹੁਤ ਸਾਰੀ ਖੁਸ਼ੀ ਦੇ ਨਾਲ ਅਰਪਿਤਾ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਅਸੀ ਆਪਣੇ ਪਰਿਵਾਰ, ਦੋਸਤਾਂ ਅਤੇ ਆਪਣੇ ਸਾਰੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦੇ ਹਾਂ। ਦੱਸ ਦਈਏ ਅਰਪਿਤਾ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਹ ਚਾਹੁੰਦੀ ਹੈ ਕਿ ਉਸ ਦੇ ਬੱਚੇ ਦਾ ਜਨਮਦਿਨ ਵੀ ਉਸ ਦੇ ਭਰਾ ਦੇ ਜਨਮਦਿਨ ਵਾਲੇ ਦਿਨ ਹੀ ਹੋਵੇ।
ਪੂਰੀ ਦੁਨੀਆ ‘ਚ ਸਲਮਾਨ ਖਾਨ ਦੇ ਕਰੋੜਾਂ ਫੈਨਜ਼ ਹਨ ਜਿਹੜੇ ਉਨ੍ਹਾਂ ਦੇ ਇੱਕ-ਇੱਕ ਸਟਾਇਲ ਨੂੰ ਕਾਪੀ ਕਰਦੇ ਹਨ। ਸਲਮਾਨ ਖਾਨ ਵੀ ਆਪਣੇ ਫੈਨਜ਼ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਵੱਲੋਂ ਬੀਂਗ ਹਿਊਮਨ (Being Human) ਨਾਂ ਦੀ ਇੱਕ ਸੰਸਥਾ ਵੀ ਬਣਾਈ ਗਈ ਹੈ। ਉਹ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸਾ ਤਿਆਰ ਰਹਿੰਦੇ ਹਨ।
ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਟਵੀਟ ਕਰਦਿਆਂ ਕਿਹਾ, “ਸਾਡੇ ਦੇਸ਼ ਦੇ ਸਭ ਤੋਂ ਜਵਾਨ(Young), ਕੂਲ(Cool) ਤੇ ਹੁਨਰਮੰਦ(Talented) ਅਦਾਕਾਰ ਨੂੰ ਜਨਮਦਿਨ ਮੁਬਾਰਕ ਹੋਵੇ”।
Here’s wishing the youngest, coolest and supremely talented actor of our country @BeingSalmanKhan a very happy birthday 🥳. Who taught me handome is what handsome does. #HappyBirthdaySalmanKhan pic.twitter.com/jOQ5AsSGor
— VarunDhawan (@Varun_dvn) December 26, 2019
ਸਲਮਾਨ ਖਾਨ ਦੀ ਨਵੀਂ ਫਿਲਮ ਦਬੰਗ-3 ਪਿਛਲੇ ਸ਼ੁੱਕਰਵਾਰ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਵਾਲੀ ਸਲਮਾਨ ਖਾਨ ਦੀ 15ਵੀਂ ਫਿਲਮ ਹੋਵੇਗੀ। ਇਸ ਤੋਂ ਬਾਅਦ ਸਲਮਾਨ ਖਾਨ ਫਿਲਮ “Radhe Your Most Wanted Bhai” ‘ਚ ਨਜ਼ਰ ਆਉਣਗੇ। ਫਿਲਮ ‘ਚ ਉਨ੍ਹਾਂ ਨਾਲ ਦਿਸ਼ਾ ਪਟਾਨੀ ਤੇ ਜੈਕੀ ਸ਼ਰਾਫ ਹੋਣਗੇ।