ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ

TeamGlobalPunjab
1 Min Read

ਨਵੀਂ ਦਿੱਲੀ: ਕਲਗੀਧਰ ਟਰੱਸਟ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਉਪ ਰਾਸ਼ਟਰਪਤੀ ਵੈਕਈਆ ਨਾਇਡੂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਆਪਣੇ ਵਲੋਂ ਲਿਖੀ ਕਿਤਾਬ ਵੈਂਕਈਆ ਨਾਇਡੂ ‘ਸਿੱਖ ਫੇਥ, ਏਨ ਏਪਿਟੋਮ ਆਫ ਇੰਟਰ ਫੇਥ’ ਭੇਂਟ ਕੀਤੀ। ਇਸ ਮੌਕੇ ਉਪ ਰਾਸ਼ਟਰਪਤੀ ਨੇ 94 ਸਾਲਾਂ ਬਾਬਾ ਇਕਬਾਲ ਸਿੰਘ ਵਲੋਂ ਕਲਗੀਧਰ ਟਰੱਸਟ ਰਾਂਹੀ ਪੇਡੂ ਲੋਕਾਂ ਖਾਸਕਰ ਲੜਕੀਆਂ ਲਈ ਦੋ ਯੂਨੀਵਰਸਿਟੀਆਂ ਸਮੇਤ 129 ਅਕਾਲ ਅਕੈਡਮੀਆਂ ਦੀ ਇਕ ਚੈਨ ਸਥਾਪਤ ਕਰਕੇ ਸਸ਼ਕਤੀਕਰਨ ਕਰਨ ਦੀ ਭਰਪੂਰ ਸ਼ਲਾਘਾ ਕੀਤੀ ।

ਇਸ ਮੌਕੇ ਭਾਈ ਰਵਿੰਦਰਪਾਲ ਸਿੰਘ ਕੋਹਲੀ (ਰੂਬੀ ਵੀਰ ਜੀ), ਡਾ. ਨੀਲਮ ਕੌਰ, ਡਾ. ਹਰਚਰਨ ਸਿੰਘ ਧਾਲੀਵਾਲ ਉਪ ਕੁਲਪਤੀ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ, ਪ੍ਰੋ. ਗੁਰਮੇਲ ਸਿੰਘ ਉਪ ਕੁਲਪਤੀ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਚਰਨਜੀਤ ਕੌਰ ਆਦਿ ਮੌਜੂਦ ਸਨ ।

Share This Article
Leave a Comment