ਮੈਕਸੀਕੋ: ਉੱਤਰ ਅਮਰੀਕਾ ਦੇ ਡੇਲਿਕਿਆਸ ਸੌਸਾਲੋ ਰਾਜ ਮਾਰਗ ‘ਤੇ ਇੱਕ ਯਾਤਰੀ ਬਸ ਹਾਦਸਾਗ੍ਰਸਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 10 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ ਤੇ 32 ਹੋਰ ਜਖ਼ਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਿਨ੍ਹਾ ਵਿੱਚ 3 ਦੀ ਹਾਲਤ ਗੰਭੀਰ ਸੀ ਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਇੱਕ ਯਾਤਰੀ ਬਸ ਪੁੱਲ ਦੇ ਇੱਕ ਬੀਮ ਨਾਲ ਟਕਰਾ ਗਈ। ਭਿਆਨਕ ਟੱਕਰ ਤੋਂ ਬਾਅਦ ਬਸ ਪਲਟੀ ਖਾ ਗਈ ਤੇ ਮੌਕੇ ‘ਤੇ ਦਸ ਯਾਤਰੀਆਂ ਦੀ ਜਾਨ ਚਲੇ ਗਈ ਜਿਨ੍ਹਾਂ ‘ਚ 7 ਔਰਤਾਂ, 2 ਪੁਰਸ਼ ਤੇ 4 ਸਾਲਾ ਬੱਚਾ ਸ਼ਾਮਲ ਹੈ ਜਦਕਿ 50 ਦੇ ਲਗਭਗ ਲੋਕ ਜਖ਼ਮੀ ਹੋ ਗਏ ।