ਹੈਦਰਾਬਾਦ ਗੈਂਗਰੇਪ ਮਾਮਲੇ ਤੋਂ ਬਾਅਦ ਵਾਇਰਲ ਹੋ ਰਹੇ ਨਿਰਭਿਆ ਹੈਲਪਲਾਈਨ ਨੰਬਰ ਦਾ ਜਾਣੋ ਸੱਚ
ਨਿਊਜ਼ ਡੈਸਕ: ਹੈਦਰਾਬਾਦ ਵਿੱਚ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਜ਼ਿੰਦਾ ਜਲਾਉਣ ਦੀ ਘਟਨਾ ਨਾਲ ਪੂਰਾ ਦੇਸ਼ ਗ਼ੁੱਸੇ ਵਿੱਚ ਹੈ। ਇਸ ਵਿੱਚ ਸੋਸ਼ਲ ਮੀਡੀਆ ‘ਤੇ ਕੁੱਝ ਫਰਜ਼ੀ ਮੈਸੇਜ ਵੀ ਵਾਇਰਲ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਇੱਕ ਮੋਬਾਇਲ ਨੰਬਰ ਇਹ ਲਿਖ ਕੇ ਵਾਇਰਲ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਵਿੱਚ ਔਰਤਾਂ ਇਸ ਨੰਬਰ ‘ਤੇ ਮਿੱਸ ਕਾਲ ਕਰੋ। ਮਿਸਕਾਲ ਕਰਦੇ ਹੀ ਪੁਲਿਸ ਮਹਿਲਾ ਦੇ ਕੋਲ ਪਹੁੰਚ ਜਾਵੇਗੀ। ਇਸ ਵਾਇਰਲ ਮੈਸੇਜ ਦੀ ਪੜਤਾਲ ਕਰਨ ‘ਤੇ ਪਤਾ ਚੱਲਿਆ ਕਿ ਸੋਸ਼ਲ ਮੀਡੀਆ ਦਾ ਦਾਅਵਾ ਝੂਠਾ ਹੈ ।
ਫੇਸਬੁੱਕ ‘ਤੇ ਯੂਜ਼ਰਸ ਇਸ ਨੰਬਰ ਨੂੰ ਸ਼ੇਅਰ ਕਰ ਰਹੇ ਹਨ ਜਿਸ ‘ਚ ਲਿਖਿਆ ਹੈ ਕਿ ਇਸ *ਨਿਰਭਿਆ * ਨੰਬਰ ਨੂੰ ਆਪਣੀ ਪਤਨੀ, ਬੇਟੀ, ਭੈਣ, ਮਾਂ, ਮਹਿਲਾ ਦੋਸਤਾਂ ਅਤੇ ਹੋਰ ਸਾਰੀ ਔਰਤਾਂ ਨੂੰ ਭੇਜੋ ਜਿਨ੍ਹਾਂ ਨੂੰ ਤੁਸੀ ਜਾਣਦੇ ਹੋ… ਉਨ੍ਹਾਂ ਨੂੰ ਇਹ ਨੰਬਰ ਸੇਵ ਕਰਨ ਲਈ ਕਹੋ… ਸਾਰੇ ਪੁਰਸ਼ ਕ੍ਰਿਪਾ ਉਨ੍ਹਾਂ ਸਾਰੀ ਔਰਤਾਂ ਦੇ ਨਾਲ ਸਾਂਝਾ ਕਰੋ ਜਿਨ੍ਹਾਂ ਦੀ ਤੁਸੀ ਪਰਵਾਹ ਕਰਦੇ ਹੋ ਤੇ ਜਾਣਦੇ ਹੋ… ਐਮਰਜੈਂਸੀ ਵਿੱਚ ਔਰਤਾਂ ਖਾਲੀ ਮੈਸੇਜ ਭੇਜ ਸਕਦੀਆਂ ਹਨ ਜਾਂ ਮਿਸਡ ਕਾਲ ਕਰ ਸਕਦੀਆਂ ਹਨ . . . ਤਾਂਕਿ ਪੁਲਿਸ ਨੂੰ ਤੁਹਾਡੀ ਲੋਕੇਸ਼ਨ ਮਿਲ ਜਾਵੇ ਤੇ ਤੁਹਾਡੀ ਸਹਾਇਤਾ ਕਰੇ
ਇਸਦੇ ਨਾਲ ਹੀ ਨਿਰਭਿਆ ਦੇ ਨਾਮ ਤੋਂ 9833312222 ਮੋਬਾਇਲ ਨੰਬਰ ਦਿੱਤਾ ਗਿਆ ਹੈ।
ਜਦੋਂ ਸਾਡੀ ਟੀਮ ਵੱਲੋਂ ਗੂਗਲ ‘ਤੇ ਇਸ ਨੰਬਰ ਦੇ ਨਾਲ ਨਿਰਭਿਆ ਹੈਲਪਲਾਈਨ ਨੰਬਰ ਕਰਕੇ ਸਰਚ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਇਸ ਨੰਬਰ ਨੂੰ ਮੁੰਬਈ ਰੇਲਵੇ ਪੁਲਿਸ ਵੱਲੋਂ ਮੁੰਬਈ ਦੀਆਂ ਔਰਤਾਂ ਦੀ ਸੁਰੱਖਿਆ ਲਈ ਲਾਂਚ ਕੀਤਾ ਗਿਆ ਸੀ।
ਇੱਕ ਰਿਪੋਰਟ ਦੇ ਮੁਤਾਬਕ ਮੁੰਬਈ ਰੇਲਵੇ ਪੁਲਿਸ ਨੇ ਨਿਰਭਿਆ ਹੈਲਪਲਾਈਨ ਨੰਬਰ 9833312222 ਨੂੰ ਸਿਟੀ ਟ੍ਰੇਨ ਵਿੱਚ ਸਫਰ ਕਰਨ ਵਾਲੀ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤਾ ਸੀ। ਇਸ ਨੰਬਰ ‘ਤੇ ਕਾਲ ਕਰਨ ‘ਤੇ ਇਹ ਪਤਾ ਲੱਗਦਾ ਹੈ ਕਿ ਨੰਬਰ ਹਾਲੇ ਸੇਵਾ ਵਿੱਚ ਨਹੀਂ ਹੈ। ਮੀਡੀਆ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਇਹ ਨੰਬਰ 2018 ਤੋਂ ਆਪਰੇਸ਼ਨਲ ਨਹੀਂ ਹੈ। ਮੁੰਬਈ ਪੁਲਿਸ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਹੈ ਪਰ ਹਾਲੇ ਇਹ ਪੇਜ ਆਪਰੇਸ਼ਨਲ ਨਹੀਂ ਹੈ।