ਸ਼ੱਕਰ ਰੋਗ ਇੱਕ ਅਜਿਹੀ ਬੀਮਾਰੀ ਹੈ ਜਿਸਦਾ ਇੱਕ ਹੀ ਇਲਾਜ ਹੈ ਨਿਯਮਿਤ ਖਾਣ- ਪੀਣ, ਆਮ ਅਤੇ ਸੰਤੁਲਿਤ ਜੀਵਨ ਸ਼ੈਲੀ। ਹਾਲਾਂਕਿ ਕਈ ਵਾਰ ਸ਼ੂਗਰ ਦੇ ਰੋਗੀ ਕੁੱਝ ਘਰੇਲੂ ਇਲਾਜ ਅਪਣਾ ਕੇ ਵੀ ਇਸ ਰੋਗ ਤੋਂ ਨਿਜਾਤ ਪਾ ਲੈਂਦੇ ਹਨ । ਜੇਕਰ ਤੁਹਾਡੀ ਜੀਵਨ ਸ਼ੈਲੀ ਚੰਗੀ ਹੈ ਤੇ ਕੁੱਝ ਘਰੇਲੂ ਨੁਸਖਿਆਂ ‘ਤੇ ਤੁਸੀ ਸਹੀ ਤਰੀਕੇ ਨਾਲ ਅਮਲ ਕਰਦੇ ਹੋ ਤਾਂ ਇਹ ਰੋਗ ਦੂਰ ਹੋ ਸਕਦਾ ਹੈ। ਇੱਕ ਰਿਸਰਚ ਦੇ ਮੁਤਾਬਕ ਸ਼ੂਗਰ ਰੋਗ ਦਾ ਇਲਾਜ ਇਸ ਫਲ ਦੇ ਫੁੱਲ ਵਿੱਚ ਵੀ ਲੁੱਕਿਆ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਹਾਡੀ ਸ਼ੂਗਰ ਨੂੰ ਦੂਰ ਕਰ ਸਕਦਾ ਹੈ ਇਹ ਫੁੱਲ
ਦਰਅਸਲ , ਅਜਿਹੀ ਕਈ ਕੁਦਰਤੀ ਚੀਜਾਂ ਹਨ ਜਿਨਾਂ ਵਿੱਚ ਕਈ ਤਰ੍ਹਾਂ ਦੀ ਬੇਇਲਾਜ਼ ਬੀਮਾਰੀਆਂ ਦਾ ਇਲਾਜ ਲੁਕਿਆ ਹੈ। ਇਨ੍ਹਾਂ ਕੁਦਰਤੀ ਚੀਜਾਂ ਵਿੱਚ ਕਈ ਰੁੱਖ ਤੇ ਬੂਟੇ ਹਨ ਜਿਨ੍ਹਾਂ ਵਿੱਚ ਅਜਿਹੇ ਮੈਡੀਕਲ ਗੁਣ ਹਨ ਜੋ ਸ਼ੂਗਰ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੇ ਹਨ ।
ਦਰਅਸਲ ਕੇਲੇ ਦੇ ਰੁੱਖ ‘ਤੇ ਲੱਗੇ ਦੇ ਫੁੱਲ ਵਿੱਚ ਇਸ ਬੀਮਾਰੀ ਦਾ ਇਲਾਜ ਹੈ ਕੇਲੇ ਦੇ ਪੂਰੇ ਰੁੱਖ ‘ਚ ਔਸ਼ਧੀ ਗੁਣ ਭਰੇ ਹੁੰਦੇ ਹਨ। ਸਾਲ 2011 ਵਿੱਚ ਆਈ ਇੱਕ ਰਿਸਰਚ ਦੇ ਮੁਤਾਬਕ ਕੇਲੇ ਦੇ ਫੁੱਲ ਵਿੱਚ ਅਜਿਹੀ ਕਈ ਚੀਜਾਂ ਹਨ ਜੋ ਸ਼ੂਗਰ ਵਿੱਚ ਦਵਾਈ ਦਾ ਕੰਮ ਕਰਦੀਆਂ ਹਨ। ਕੇਲੇ ਦੇ ਫੁੱਲ ਨੂੰ ਤੁਸੀ ਚਾਹੋ ਤਾਂ ਕੱਚਾ ਖਾ ਸਕਦੇ ਹੋ ਜਾਂ ਫਿਰ ਉਸ ਦੇ ਕਈ ਤਰ੍ਹਾਂ ਦੇ ਪਕਵਾਨ ਵੀ ਬਣਾ ਸਕਦੇ ਹੋ।
ਨੈਸ਼ਨਲ ਸੈਂਟਰ ਫਾਰ ਬਾਇਓਟੈਕਨੋਲਾਜੀ ਇਨਫਾਰਮੇਸ਼ਨ ਨਾਲ ਸਾਲ 2013 ਵਿੱਚ ਇਹ ਗੱਲ ਸਾਹਮਣੇ ਆਈ ਕਿ ਕੇਲੇ ਦਾ ਫੁੱਲ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ। ਇਸ ਰਿਸਰਚ ਵਿੱਚ ਪਾਇਆ ਗਿਆ ਕਿ ਕੇਲੇ ਦਾ ਫੁੱਲ ਸ਼ੱਕਰ ਰੋਗ ਦੇ ਮਰੀਜਾਂ ਵਿੱਚ ਬਲੱਡ ਸ਼ੂਗਰ ਕੰਟਰੋਲ ਕਰਨ ਵਿੱਚ ਫਾਇਦੇਮੰਦ ਹੈ । ਰਿਸਰਚ ਕਹਿੰਦੀ ਹੈ ਕਿ ਫੁੱਲ ਦੇ ਸੇਵਨ ਨਾਲ ਸਰੀਰ ਵਿੱਚ ਇੱਕ ਖਾਸ ਪ੍ਰੋਟੀਨ ਬਣਨਾ ਘੱਟ ਹੁੰਦਾ ਹੈ ਜੋ ਸ਼ੁਗਰ ਨੂੰ ਵਧਾਉਣ ਲਈ ਜ਼ਿੰਮੇਦਾਰ ਹੈ।
ਕੇਲੇ ਦੇ ਫੁਲ ਦਾ ਸੇਵਨ ਤੁਸੀ ਕੱਚਾ ਵੀ ਕਰ ਸਕਦੇ ਹੋ ਜਾਂ ਇਸ ਦੀ ਚਟਨੀ ਜਾਂ ਫਿਰ ਸਬਜੀ ਬਣਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਇਸ ਦਾ ਸੇਵਨ ਤੁਸੀ ਸਲਾਦ ਦੇ ਰੂਪ ਵਿੱਚ ਵੀ ਕਰ ਸਕਦੇ ਹੋ। ਦੱਸ ਦੇਈਏ ਕਿ ਸ਼ੱਕਰ ਰੋਗ ਨਾ ਵੀ ਹੋ ਤਾਂ ਵੀ ਕੇਲੇ ਦੇ ਫੁਲ ਦਾ ਸੇਵਨ ਸਿਹਤ ਅਤੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਕੇਲੇ ਦੇ ਫੁਲ ਵਿੱਚ ਆਇਰਨ ਚੰਗੀ ਮਾਤਰਾ ਵਿੱਚ ਹੁੰਦਾ ਹੈ ਜਿਸਦੇ ਨਾਲ ਖੂਨ ਵਧਦਾ ਹੈ ਤੇ ਇਸ ਤੋਂ ਇਲਾਵਾ ਇਹ ਪੇਟ ਲਈ ਵੀ ਫਾਇਦੇਮੰਦ ਹੈ।
ਨੋਟ: ਇਹ ਆਰਟੀਕਲ ਤੁਹਾਡੀ ਜਾਣਕਾਰੀ ਵਧਾਉਣ ਲਈ ਸਾਂਝਾ ਕੀਤਾ ਗਿਆ ਹੈ। ਕਿਸੇ ਰੋਗ ਨਾਲ ਪੀੜਤ ਹੋ ਤਾਂ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਵੋ।