ਜਦੋਂ ਵੀ ਕੋਈ ਹਵਾਈ ਸਫਰ ਕਰਦਾ ਹੈ ਤਾਂ ਪਹਿਲਾਂ ਏਅਰਪੋਰਟ ‘ਤੇ ਅਧਿਕਾਰੀਆਂ ਵੱਲੋਂ ਉਸ ਦੀ ਟਿਕਟ ਚੈੱਕ ਕੀਤੀ ਜਾਂਦੀ ਹੈ ਅਤੇ ਜਿਸ ਅਧਿਕਾਰੀ ਕੋਲ ਕੰਫਰਮ ਟਿਕਟ ਹੁੰਦੀ ਹੈ ਸਿਰਫ ਉਹੀਓ ਹੀ ਸਫਰ ਕਰ ਸਕਦਾ ਹੈ। ਕੁਝ ਅਜਿਹਾ ਹੀ ਹੋਇਆ ਹੈ ਵੈਸਟਇੰਡੀਜ਼ ਦੇ ਕ੍ਰਿਕਟ ਖਿਡਾਰੀ ਕ੍ਰਿਸ ਗੇਲ ਨਾਲ ਵੀ, ਪਰ ਫਰਕ ਸਿਰਫ ਇੰਨਾ ਹੈ ਕਿ ਉਸ ਕੋਲ ਕੰਫਰਮ ਟਿਕਟ ਹੋਣ ਦੇ ਬਾਵਜੂਦ ਵੀ ਜਹਾਜ ਵਿੱਚ ਬੈਠਣ ਤੋਂ ਰੋਕਿਆ ਗਿਆ। ਇਸ ਨੂੰ ਲੈ ਕੇ ਕ੍ਰਿਸ ਗੇਲ ਵੱਲੋਂ ਟਵੀਟ ਰਾਹੀਂ ਏਮੀਰੇਟਸ ਏਅਰ ਲਾਈਨ ‘ਤੇ ਗੁੱਸਾ ਵੀ ਕੱਢਿਆ ਗਿਆ ਹੈ।
ਕ੍ਰਿਸ ਗੇਲ ਨੇ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਕੋਲ ਕੰਫਰਮ ਟਿਕਟ ਹੋਣ ਦੇ ਬਾਵਜੂਦ ਵੀ ਜਹਾਜ ਵਿੱਚ ਸਵਾਰ ਹੋਣ ਤੋਂ ਰੋਕਿਆ ਗਿਆ। ਕ੍ਰਿਸ ਗੇਲ ਅਨੁਸਾਰ ਇਸ ਕਾਰਨ ਹੁਣ ਉਨ੍ਹਾਂ ਨੂੰ ਦੂਜੇ ਰਾਹੀਂ ਜਾਣਾ ਪਵੇਗਾ ਜਿਸ ਨਾਲ ਬਹੁਤ ਸਾਰਾ ਸਮਾਂ ਖਰਾਬ ਹੋਵੇਗਾ। ਜਾਣਕਾਰੀ ਮੁਤਾਬਿਕ ਇਸ ਸਬੰਧੀ ਹੁਣ ਫਲਾਇਟ ਕੰਪਨੀ ਵੱਲੋਂ ਮਾਫੀ ਵੀ ਮੰਗੀ ਗਈ ਹੈ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
We're sorry to know about this, Chris. Please DM us your booking reference and email address. We'll check your options and let you know.
— Emirates Support (@EmiratesSupport) November 4, 2019
ਕ੍ਰਿਸ ਗੇਲ ਦੇ ਇਸ ਟਵੀਟ ‘ਤੇ ਏਅਰ ਲਾਈਨ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ, “ਇਸ ਲਈ ਅਸੀਂ ਮਾਫੀ ਮੰਗਦੇ ਹਾਂ ਕ੍ਰਿਸ। ਕਿਰਪਾ ਕਰਕੇ ਆਪਣਾ ਬੁਕਿੰਗ ਨੰਬਰ ਅਤੇ ਈਮੇਲ ਆਈ ਸਿੱਧੇ ਸਾਨੂੰ ਸੰਦੇਸ਼ ਰਾਹੀਂ ਭੇਜੋ ਅਸੀਂ ਵਿਕਲਪਾਂ ਦੀ ਜਾਂਚ ਕਰਕੇ ਤੁਹਾਨੂੰ ਦੱਸਦੇ ਹਾਂ”
ਦੱਸ ਦਈਏ ਕਿ ਗੇਲ ਵਨਡੇ ਕ੍ਰਿਕਟ ਵਿਚ ਵੈਸਟਇੰਡੀਜ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਇਸ ਫਾਰਮੈਟ ਵਿਚ, ਉਸਨੇ 301 ਮੈਚਾਂ ਵਿਚ 37.83 ਦੀ ਔਸਤ ਨਾਲ 10480 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਟੈਸਟ ਕ੍ਰਿਕਟ ਵਿਚ ਉਸ ਨੇ 103 ਮੈਚਾਂ ਵਿਚ 42.18 ਦੀ ਔਸਤ ਨਾਲ 7214 ਅਤੇ ਟੀ -20 ਵਿਚ 58 ਮੈਚਾਂ ਵਿਚ 32.54 ਦੀ ਔਸਤ ਨਾਲ 1627 ਦੌੜਾਂ ਬਣਾਈਆਂ ਹਨ।