ਦੁਨੀਆਂ ਵਿੱਚ ਕਈ ਵਿਅਕਤੀਆਂ ਨੂੰ ਖਤਰਿਆਂ ਨਾਲ ਖੇਡਣ ਦਾ ਬਹੁਤ ਸ਼ੌਂਕ ਹੁੰਦਾ ਹੈ ਤੇ ਇਸੇ ਲਈ ਉਹ ਹਰ ਦਿਨ ਅਨੋਖੇ ਤੋਂ ਅਨੋਖਾ ਕੰਮ ਕਰਦੇ ਹਨ। ਇਸੇ ਸਿਲਸਿਲੇ ਤਹਿਤ ਤੁਸੀਂ ਸਕਾਰਡ ਡ੍ਰਾਇਵਿੰਗ ਬਾਰੇ ਵੀ ਸੁਣਿਆ ਹੋਵੇਗਾ ਪਰ ਕੀ ਕਦੀ ਫਲਾਈ ਡ੍ਰਾਇਨਿੰਗ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਦੱਸ ਦਈਏ ਕਿ ਨੋਇਡਾ ਦੇ ਸੈਕਟਰ 38 ਵਿੱਚ ਇੱਕ ਅਜਿਹਾ ਰੈਸਟੋਰੈਂਟ ਬਣਿਆ ਹੈ ਜਿਹੜਾ ਹਵਾ ਵਿੱਚ ਲਟਕ ਦਾ ਹੈ ਤੇ ਇੱਥੇ ਹਵਾ ਵਿੱਚ ਬੈਠ ਕੇ ਖਾਣਾ ਖਾਣਾ ਪੈਂਦਾ ਹੈ। ਜਾਣਕਾਰੀ ਮੁਤਾਬਿਕ ਇਸ ਰੈਸਟੋਰੈਂਟ ਨੂੰ ਫਲਾਈ ਡਾਇਨਿੰਗ ਰੈਸਟੋਰੈਂਟ ਦਾ ਨਾਮ ਦਿੱਤਾ ਗਿਆ ਹੈ।
ਰਿਪੋਰਟਾਂ ਮੁਤਾਬਿਕ 160 ਫੁੱਟ ਦੀ ਉਚਾਈ ‘ਤੇ ਬਣਿਆ ਇਹ ਰੈਸਟੋਰੈਂਟ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਅਤੇ ਇਸ ਨੂੰ ਕ੍ਰੇਨ ਦੀ ਮਦਦ ਨਾਲ ਹਵਾ ਵਿੱਚ ਲਟਕਾਇਆ ਗਿਆ ਹੈ। ਇਸ ਰੈਸਟੋਰੈਂਟ ਵਿੱਚ 24 ਵਿਅਕਤੀਆਂ ਦੇ ਖਾਣਾ ਖਾਣ ਦਾ ਪ੍ਰਬੰਧ ਦੱਸਿਆ ਜਾਂਦਾ ਹੈ ਅਤੇ ਇੱਥੇ ਗ੍ਰਾਹਕਾਂ ਤੋਂ ਇਲਾਵਾ ਇੱਕ ਰੈਸਟੋਰੈਂਟ ਅਧਿਕਾਰੀ ਵੀ ਮੌਜੂਦ ਰਹਿੰਦਾ ਹੈ।
ਪਤਾ ਲੱਗਾ ਹੈ ਕਿ ਹਰ ਗ੍ਰਾਹਕ ਲਈ ਇੱਥੇ 40 ਮਿੰਟ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।