ਖ਼ਬਰ ਹੈ ਕਿ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਇਸ ਮਹੀਨੇ ਯਾਨੀ ਅਕਤੂਬਰ ਦੇ ਅਖੀਰ ਵਿੱਚ ਪਾਕਿਸਤਾਨ ਅਤੇ ਉਸ ਦੇ ਅੱਤਵਾਦੀ ਠਿਕਾਣਿਆਂ ‘ਤੇ ਨਜ਼ਰ ਰੱਖਣ ਲਈ ਸਭ ਤੋਂ ਤਾਕਤਵਰ ਸੈਟੇਲਾਈਟ ਕਾਰਟੋਸੈਟ-3 ਲਾਂਚ ਕਰਨ ਜਾ ਰਿਹਾ ਹੈ। ਪਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਯੋਜਨਾ ਨੂੰ ਇਸਰੋ ਨੇ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਮੀਡੀਆ ‘ਚ ਆਈਆਂ ਰਿਪੋਰਟਾਂ ਮੁਤਾਬਿਕ ਵਰਤਮਾਨ ‘ਚ ਇਸਰੋ ਦੀ ਇੱਕ ਵੱਡੀ ਅਤੇ ਮਹੱਤਵਪੂਰਨ ਟੀਮ ਵਿਕਰਮ ਲੈਂਡਰ ਨਾਲ ਸੰਪਰਕ ਬਣਾਉਣ ਵਿੱਚ ਲੱਗੀ ਹੋਈ ਹੈ। ਇਸ ਲਈ ਕਾਰਟੋਸੈਟ-3 ਨੂੰ ਲਾਂਚ ਕਰਨ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ। ਉਮੀਦ ਇਹ ਵੀ ਜਤਾਈ ਜਾ ਰਹੀ ਹੈ ਕਿ ਨਵੰਬਰ ਵਿੱਚ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਭਾਰਤ ਕਈ ਨਵੇਂ ਸੈਟੇਲਾਈਟ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਸਬੰਧੀ ਰੂਪ ਰੇਪਾ ਵੀ ਅਖਤਿਆਰ ਕਰ ਲਈ ਗਈ ਹੈ। ਭਾਰਤੀ ਪੁਲਾੜ ਖੋਜ ਸੰਸਥਾ ਅਗਲੇ 10 ਮਹੀਨਿਆਂ ਵਿੱਚ 5 ਅਜਿਹੇ ਉਪ ਗ੍ਰਹਿ ਲਾਂਚ ਕਰੇਗਾ ਜਿਸ ਤੋਂ ਪਾਕਿਸਤਾਨ ਸਮੇਤ ਧਰਤੀ ਦੇ ਕਈ ਵੱਡੇ ਹਿੱਸਿਆਂ ‘ਤੇ ਨਜ਼ਰ ਰੱਖੀ ਜਾ ਸਕੇਗੀ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਸਾਰੇ ਉਪ ਗ੍ਰਹਿਆਂ ਦਾ ਪ੍ਰਯੋਗ ਖੂਫੀਆ ਜਾਣਕਾਰੀ ਇਕੱਠੀ ਕਰਨ ਅਤੇ ਸੀਮਾਂ ‘ਤੇ ਚੌਕਸੀ ਵਧਾਉਣ ਲਈ ਕੀਤਾ ਜਾਵੇਗਾ। ਇਨ੍ਹਾਂ ਸਾਰੇ ਉਪ ਗ੍ਰਹਿਆਂ ਨੂੰ ਸਾਲ 2020 ਤੱਕ ਲਾਂਚ ਕੀਤੇ ਜਾਣ ਦੀ ਯੋਜਨਾ ਹੈ।
ਇੱਕ ਰਿਪੋਰਟ ਮੁਤਾਬਿਕ ਇਹ ਸੈਟੇਲਾਈਟ ਇੰਨਾ ਸ਼ਕਤੀਸਾਲੀ ਹੈ ਕਿ ਇਹ ਦੁਸ਼ਮਨ ਦੇ ਹੱਥ ਬੰਨ੍ਹੀ ਘੜੀ ਦਾ ਸਮਾਂ ਵੀ ਦੱਸ ਸਕਦਾ ਹੈ। ਦਰਅਸਲ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਉਪਗ੍ਰਹਿ ਵਿੱਚ ਲੱਗਿਆ ਕੈਮਰਾ ਇੰਨਾ ਤਾਕਤਵਰ ਹੈ ਕਿ ਉਹ ਜ਼ਮੀਨ 0.25 ਮੀਟਰ ਯਾਨੀ 9.84 ਇੰਚ ਦੀ ਉਚਾਈ ਦੀਆਂ ਤਸਵੀਰਾਂ ਵੀ ਵਧੀਆ ਢੰਗ ਨਾਲ ਲੈ ਸਕਦਾ ਹੈ।