ਅਮਰੀਕਾ ਦੇ ਪਹਿਲੇ ਸਿੱਖ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਤਲ ‘ਤੇ ਸਿੱਖ ਭਾਈਚਾਰੇ ‘ਚ ਸੋਗ ਦੀ ਲਹਿਰ ਹੈ। ਟ੍ਰੈਫਿਕ ਸਿਗਨਲ ‘ਤੇ ਹੋਏ ਹਮਲੇ ‘ਚ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਦਾ 2 ਅਕਤੂਬਰ ਯਾਨੀ ਬੁੱਧਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ।
ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਆਖਰੀ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਥੇ ਪਹੁੰਚੇ। ਧਾਲੀਵਾਲ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਸਰਕਾਰੀ ਸਨਮਾਨਾਂ ਤੇ ਸਿੱਖ ਰੀਤੀ ਰਿਵਾਜ਼ਾਂ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਗਿਆ।
ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਨਮ ਅੱਖਾਂ ਨਾਲ ਸੰਦੀਪ ਸਿੰਘ ਧਾਲੀਵਾਲ ਨੂੰ ਅੰਤਿਮ ਵਿਦਾਈ ਦਿੱਤੀ। ਦੱਸ ਦੇਈਏ ਕਿ ਟ੍ਰੈਫਿਕ ਸਿਗਨਲ ‘ਤੇ ਇਕ ਵਾਹਨ ਨੂੰ ਰੋਕਦੇ ਸਮੇਂ ਇਕ ਵਿਅਕਤੀ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜਿਸ ਵਿਚ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਦੱਸ ਦੇਈਏ 10 ਹਜ਼ਾਰ ਸਿੱਖਾਂ ਦੀ ਅਬਾਦੀ ਵਾਲੇ ਹੈਰਿਸ ਕਾਉਂਟੀ ‘ਚ 42 ਸਾਲਾ ਧਾਲੀਵਾਲ ਪਹਿਲੇ ਸਿੱਖ ਡਿਪਟੀ ਸਨ। ਉਹ ਟੈਕਸਸ ਦੇ ਇਕਲੌਤੇ ਅਧਿਕਾਰੀ ਸਨ ਜਿਨ੍ਹਾਂ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਤੇ ਦਾੜੀ ਰੱਖਣ ਦੀ ਆਗਿਆ ਮਿਲੀ ਸੀ। ਸਿੰਘ ਪਿਛਲੇ 10 ਸਾਲਾਂ ਤੋਂ ਪੁਲਿਸ ਵਿਭਾਗ ‘ਚ ਸੇਵਾ ਨਿਭਾ ਰਹੇ ਸਨ।
ਸੰਦੀਪ ਸਿੰਘ ਧਾਲੀਵਾਲ ਦੇ ਦਿਹਾਂਤ ‘ਤੇ ਭਾਰਤ ਦੇ ਵਿਦੇਸ਼ੀ ਮੰਤਰੀ ਐੱਸ. ਜੈਸ਼ੰਕਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਦਿੱਗਜਾਂ ਨੇ ਸੋਗ ਪ੍ਰਗਟਾਇਆ ਸੀ। ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ ਸੀ ਕਿ ਉਹ ਸੰਦੀਪ ਸਿੰਘ ਧਾਲੀਵਾਲ ਦਾ ਬੇਰਹਿਮੀ ਨਾਲ ਹੋਏ ਕਤਲ ‘ਤੇ ਦੁੱਖ ਹੈ। ਉਨਾਂ ਨੇ ਮਾਣ ਨਾਲ ਸਿੱਖ ਕੌਮ ਦੀ ਨੁਮਾਇੰਦਗੀ ਕੀਤੀ ਅਤੇ ਅਮਰੀਕਾ ਦੇ ਪਹਿਲਾ ਦਸਤਾਰਧਾਰੀ ਪੁਲਿਸ ਅਧਿਕਾਰੀ ਸਨ।
ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Leave a Comment
Leave a Comment