ਲੰਬੇ ਸਮੇਂ ਤੋਂ ਪੰਜਾਬੀਆਂ ਵੱਲੋਂ ਉਡੀਕ ਕੀਤੀ ਜਾ ਰਹੀ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ ਜਿਸ ਦਾ ਐਲਾਨ ਬ੍ਰਿਟਿਸ਼ ਐੱਮ.ਪੀ ਤਨਮਨਜੀਤ ਸਿੰਘ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕੀਤਾ ਹੈ।
ਢੇਸੀ ਨੇ ਟਵਿੱਟਰ ਪੋਸਟ ‘ਤੇ ਲਿਖਿਆ: “ਸ਼ਾਨਦਾਰ ਖ਼ਬਰ ਆਖਰਕਾਰ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਇਸ ਗੱਲ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸਰਕਾਰ ਤੇ ਏਅਰ ਇੰਡੀਆ ਦਾ ਵੀ ਧੰਨਵਾਦ ਕੀਤਾ।
Wonderful news that finally we'll have direct #London–#Amritsar flights starting Nov 2019 from @STN_Airport.
Grateful to @airindiain & Indian Cabinet for their decision. Long standing demand, with a lot of hard work by fellow MPs, AVM, STUK and other org's to make it happen. ✈️ pic.twitter.com/khOgRdaKRA
— Tanmanjeet Singh Dhesi MP (@TanDhesi) September 25, 2019
ਦੱਸ ਦੇਈਏ ਇਹ ਉਡਾਣ ਅੰਮ੍ਰਿਤਸਰ ਤੇ ਲੰਡਨ ਸਟੈਨਸਡ ਏਅਰਪੋਰਟ ਦੇ ਵਿਚਕਾਰ ਤਿੰਨ ਦਿਨੀਂ ਹਫ਼ਤਾਵਾਰੀ ਨਵੰਬਰ, 2019 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਹਫਤੇ ‘ਚ ਤਿੰਨ ਦਿਨ ਸੋਮਵਾਰ, ਮੰਗਲਵਾਰ ਤੇ ਵੀਰਵਾਰ ਨੂੰ ਚੱਲੇਗੀ। ਇਹ ਉਡਾਣ ਅੰਮ੍ਰਿਤਸਰ ਤੇ ਬਰਮਿੰਘਮ ਦੇ ਵਿਚਕਾਰ ਛੇ ਹਫ਼ਤਾਵਾਰ ਉਡਾਣਾਂ (3 ਸਮੇਤ ਦਿੱਲੀ ਦੇ ਵਿਚਕਾਰ) ਲਈ ਹੋਵੇਗੀ।
Great news about direct flights from #London to #Amritsar. Apologies to those whose Punjabi skills aren't quite sharp enough yet!😂 pic.twitter.com/CRtfzZgXoQ
— Tanmanjeet Singh Dhesi MP (@TanDhesi) September 25, 2019
ਉੱਥੇ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਸ ਸਬੰਧੀ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਵੱਲੋਂ ਅਹਿਮ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ 22 ਨਵੰਬਰ, 2018 ਨੂੰ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਤਿਕਾਰ ਅਤੇ ਮਹੱਤਵਪੂਰਣ ਅਵਸਰ ਦੀ ਸ਼ਾਨ ਵਜੋਂ, ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਮੋਦੀ ਜੀ ਦੀ ਅਗਵਾਈ ਹੇਠ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੂਰਵ ਮਨਾਉਣ ਲਈ ਅਹਿਮ ਫੈਸਲੇ ਲਏ। pic.twitter.com/CFxD9buiwA
— Hardeep Singh Puri (@HardeepSPuri) September 25, 2019
ਹਰਦੀਪ ਪੁਰੀ ਨੇ ਲਿਖਿਆ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 22 ਨਵੰਬਰ 2018 ਨੂੰ ਇਸ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਅਸੀਂ ਵਿਸ਼ਵ ਪੱਧਰੀ ਹਵਾਈ ਸੰਪਰਕ ਬਣਾਉਣ ਲਈ ਫੈਸਲੇ ਵੀ ਲੈ ਰਹੇ ਹਾਂ।
ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 22 ਨਵੰਬਰ 2018 ਨੂੰ ਇਸ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਅਸੀਂ ਵਿਸ਼ਵ ਪੱਧਰੀ ਹਵਾਈ ਸੰਪਰਕ ਬਣਾਉਣ ਲਈ ਫੈਸਲੇ ਵੀ ਲੈ ਰਹੇ ਹਾਂ।
— Hardeep Singh Puri (@HardeepSPuri) September 25, 2019
ਉਨ੍ਹਾਂ 27 ਸਤੰਬਰ, 2019 ਨੂੰ ਵਿਸ਼ਵ ਪ੍ਰਯਟਨ ਦਿਵਸ ਤੋਂ ਸ਼ੁਰੂ ਹੋ ਰਹੀ ਦਿੱਲੀ ਤੇ ਟੋਰਾਂਟੋ ਦਰਮਿਆਨ ਸਿੱਧੀ ਤਿੰਨ ਵਾਰ ਹਫਤਾਵਾਰੀ ਉਡਾਣ ਦਾ ਐਲਾਨ ਕੀਤਾ। ਇਹ ਸਾਰੀਆਂ ਉਡਾਣਾਂ ਭਾਰਤ ਦੀ ਯੂਕੇ ਤੇ ਕੈਨੇਡਾ ਨਾਲ ਮੌਜੂਦਾ ਹਵਾਈ ਸੰਪਰਕ ਨੂੰ ਵਧਾਉਣਗੀਆਂ।
ਤਿੰਨ ਦਿਨੀ ਹਫਤਾਵਾਰੀ ਏਅਰ ਇੰਡੀਆ ਦੀ ਉਡਾਣ ਨਵੰਬਰ, 2019 ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਨੂੰ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਲੰਡਨ ਸਟੈਨਸਡ ਏਅਰਪੋਰਟ ਦੇ ਵਿਚਕਾਰ ਸ਼ੁਰੂ ਕੀਤੀ ਜਾਏਗੀ | ਇਹ ਉਡਾਣ ਅੰਮ੍ਰਿਤਸਰ ਅਤੇ ਬਰਮਿੰਘਮ ਦੇ ਵਿਚਕਾਰ ਛੇ ਹਫ਼ਤਾਵਾਰ ਉਡਾਣਾਂ (3 ਸਮੇਤ ਦਿੱਲੀ ਦੇ ਵਿਚਕਾਰ) ਲਈ ਹੋਵੇਗੀ। pic.twitter.com/JKdcjjNPAu
— Hardeep Singh Puri (@HardeepSPuri) September 25, 2019