ਬੀਤੀ ਕੱਲ੍ਹ ਗੁਆਂਢੀ ਮੁਲਕ ਪਾਕਿਸਤਾਨ ਅੰਦਰ ਭੂਚਾਲ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ ਕਈ ਵਿਅਕਤੀਆਂ ਦੇ ਮਰਨ ਅਤੇ ਕਈਆਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਵੀ ਪ੍ਰਕਾਸ਼ ਵਿੱਚ ਆਈਆਂ। ਇਸ ਤੋਂ ਬਾਅਦ ਪਾਕਿ ਟੀਮ ਦੇ ਮਸ਼ਹੂਰ ਖਿਡਾਰੀ ਸ਼ਾਦਾਬ ਖਾਨ ਨੇ ਸ੍ਰੀ ਲੰਕਾ ਦੇ ਖਿਲਾਫ ਹੋਣ ਵਾਲੀ ਮੈਚਾਂ ਦੀ ਲੜੀ ਦੀ ਪੂਰੀ ਫੀਸ ਭੂਚਾਲ ਪੀੜਤਾਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟ ਖਿਡਾਰੀ ਸ਼ਾਹਿਦ ਅਫਰੀਦੀ ਨੇ ਵੀ ਲੋਕਾਂ ਤੋਂ ਭੂਚਾਲ ਪੀੜਤਾਂ ਦੀ ਦਿਲ ਖੋਲ੍ਹ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਉਤਰੀ ਪਾਕਿਸਤਾਨ ‘ਚ ਬੀਤੀ ਕੱਲ੍ਹ ਆਏ ਭੂਚਾਲ ਨੇ ਜਾਨੀ ਅਤੇ ਮਾਲੀ ਕਾਫੀ ਨੁਕਸਾਨ ਕੀਤਾ। ਇਸ ਤੋਂ ਬਾਅਦ ਇਨ੍ਹਾਂ ਪ੍ਰਸਿੱਧ ਖਿਡਾਰੀਆਂ ਨੇ ਇਹ ਐਲਾਨ ਟਵੀਟ ਕਰਕੇ ਕੀਤਾ ਹੈ।
I pledge to donate all my match fees from the #PAKvSL series to the ppl affected by the #earthquake in Pakistan today. Let’s try to help our brothers and sisters in need.
— Shadab Khan (@76Shadabkhan) September 24, 2019
ਇਸ ਐਲਾਨ ਸਬੰਧੀ ਸ਼ਾਦਾਬ ਨੇ ਕਿਹਾ ਕਿ ਉਹ ਪਾਕਿਸਤਾਨ-ਸ੍ਰੀ ਲੰਕਾ ਮੈਚਾਂ ਦੀ ਲੜੀ ‘ਚ ਮਿਲਣ ਵਾਲੇ ਪੂਰੀ ਮੈਚ ਫੀਸ ਨੂੰ ਪਾਕਿਸਤਾਨ ‘ਚ ਆਏ ਭੂਚਾਲ ਪੀੜਤਾਂ ਨੂੰ ਦੇਣ ਦਾ ਸੰਕਲਪ ਲੈਂਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਲਿਖਿਆ ਕਿ ਅੱਜ ਇਸ ਜਰੂਰਤ ਦੇ ਸਮੇਂ ਵਿੱਚ ਸਾਨੂੰ ਸਾਡੇ ਭਾਈ ਭੈਣਾ ਦੀ ਮਦਦ ਕਰਨੀ ਚਾਹੀਦੀ ਹੈ।
I pledge to donate all my match fees from the #PAKvSL series to the ppl affected by the #earthquake in Pakistan today. Let’s try to help our brothers and sisters in need.
— Shadab Khan (@76Shadabkhan) September 24, 2019
ਦੱਸ ਦਈਏ ਕਿ ਬੀਤੇ ਦਿਨੀਂ ਭੂਚਾਲ ਕਾਰਨ ਪਾਕਿ ਦੇ ਮੀਰਪੁਰ ਇਲਾਕੇ ਵਿੱਚ ਸਭ ਤੋਂ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਇੱਥੇ ਕਈ ਲੋਕਾਂ ਦੀ ਮੌਤ ਹੋਈ ਅਤੇ ਭਾਰੀ ਗਿਣਤੀ ਵਿੱਚ ਵਿਅਕਤੀ ਜ਼ਖਮੀ ਵੀ ਹੋਏ। ਇਸ ਤੋਂ ਇਲਾਵਾ ਇਹ ਭੂਚਾਲ ਦੇ ਝਟਕੇ ਇਸਲਾਮਾਬਾਦ, ਪੇਸ਼ਾਵਰ, ਰਾਵਲਪਿੰਡੀ, ਲਾਹੌਰ, ਸਿਆਲਕੋਟ, ਸਰਗੌਧਾ, ਚਿਤਰਾਲ, ਮਾਲਖੰਡ, ਮੁਲਤਾਨ ਸਮੇਤ 22 ਹੋਰ ਸ਼ਹਿਰਾਂ ਅੰਦਰ ਇਹ ਝੜਕੇ ਮਹਿਸੂਸ ਕੀਤੇ ਗਏ ਅਤੇ ਭਾਰੀ ਨੁਕਸਾਨ ਹੋਇਆ।