ਵਿਆਹ ਦੌਰਾਨ ਜੋੜੇ ਨੇ ਸ਼ਗਨ ਲੈਣ ਦੀ ਬਜਾਏ ਰੱਖੀ ਅਜਿਹੀ ਮੰਗ ਕਿ ਹੁਣ ਸਾਰੇ ਪਾਸੇ ਹੋ ਰਹੀ ਸ਼ਲਾਘਾ

TeamGlobalPunjab
2 Min Read

ਨਿਊ ਵੇਸਟਮੈਨਸਟਰ : ਜਦੋਂ ਵੀ ਕੋਈ ਵਿਆਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਸ਼ਗਨ ਦੇਣ ਦੇ ਰਸਮ ਅਦਾ ਕੀਤੀ ਜਾਂਦੀ ਹੈ ਤੇ ਵਿਆਹੁਤਾ ਲਾੜਾ ਲਾੜੀ ਖੁਸ਼ੀ ਖੁਸ਼ੀ ਇਹ ਸ਼ਗੁਨ ਵੀ ਲੈਂਦੇ ਹਨ। ਪਰ ਅੱਜ ਇੱਕ ਵਿਆਹ ਦਾ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਵਿਆਹੁਤਾ ਲਾੜਾ ਲਾੜੀ ਵੱਲੋਂ  ਸ਼ਗਨ ਲੈਣ ਦੀ ਬਜਾਏ ਅਜਿਹੀ ਰਸਮ ਰੱਖੀ ਗਈ ਜਿਸ ਨੇ ਸਾਰਿਆਂ ਨੂੰ ਹੈਰਾਨ ਵੀ ਕਰ ਦਿੱਤਾ ਅਤੇ ਖੁਸ਼ੀ ਵੀ ਦਿੱਤੀ। ਦਰਅਸਲ ਬੀਤੇ ਦਿਨੀਂ ਪੰਜਾਬ ਅੰਦਰ ਆਏ ਹੜ੍ਹਾਂ ਤੋਂ ਦੁਖੀ ਹੋ ਕੇ ਆਪਣੇ ਵਿਆਹ ਦੌਰਾਨ ਇਸ ਜੋੜੇ ਨੇ ਸ਼ਗਨ ਲੈਣ ਤੋਂ ਇਨਕਾਰ ਕਰਦਿਆਂ ਉੱਥੇ ਰੱਖੇ ਡੋਨੇਸ਼ਨ (ਦਾਨ ਵਾਲਾ ਡਿੱਬਾ) ਬਾਕਸ ਵਿੱਚ ਪੈਸੇ ਪਾਉਣ ਦਾ ਐਲਾਨ ਕਰ ਦਿੱਤਾ। ਇਸ ਡਿੱਬੇ ‘ਤੇ ਹੜ੍ਹ ਪੀੜਤਾਂ ਲਈ ਸਹਾਇਤਾ ਰਾਸ਼ੀ ਦਾ ਬੈਨਰ ਵੀ ਲਗਾਇਆ ਗਿਆ ਸੀ।

ਜਾਣਕਾਰੀ ਮੁਤਾਬਿਕ ਇਸ ਦੌਰਾਨ ਇਕੱਠੇ ਹੋਏ ਸਾਰੇ ਪੈਸੇ ਖਾਲਸਾ ਏਡ ਨੂੰ ਭੇਜੇ ਗਏ ਹਨ ਅਤੇ ਇਹ ਪੈਸੇ ਪੰਜਾਬ ਅੰਦਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਖਰਚੇ ਜਾਣਗੇ। ਨਿਊ ਵੇਸਟਮੈਨਸਟਰ ਦੇ ਗੁਰਦੁਆਰਾ ਸਾਹਿਬ ਅੰਦਰ ਦਰਸ਼ਪ੍ਰੀਤ ਸਿੰਘ ਅਤੇ ਕੋਮਲਪ੍ਰੀਤ ਕੌਰ ਨਾਮਕ ਜੋੜੇ ਦਾ ਵਿਆਹ ਹੋ ਰਿਹਾ ਸੀ। ਬੀਤੇ ਦਿਨੇਂ ਆਏ ਹੜ੍ਹਾਂ ਤੋ਼ਂ ਦੁਖੀ ਹੋ ਕੇ ਇਸ ਜੋੜੇ ਨੇ ਇਹ ਸ਼ਗਨ ਦੇ ਪੈਸੇ ਦਾਨ ਕਰਨ ਲਈ ਮਨ ਬਣਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾੜੇ ਦਰਸ਼ਪ੍ਰੀਤ ਸਿੰਘ ਦੇ ਰਿਸ਼ਤੇਦਾਰ ਧਰਮਜੋਤ ਸਿੰਘ ਨੇ ਦੱਸਿਆ ਕਿ ਸਿੱਖ ਭਾਈਚਾਰੇ ਦਾ ਇਹ ਸੰਕਲਪ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜੇਕਰ ਕਿਸੇ ਨੂੰ ਕੋਈ ਦੁੱਖ ਹੁੰਦਾ ਹੈ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ।

Share this Article
Leave a comment