ਮੈਕਸੀਕੋ : ਕਿਸੇ ਵੀ ਮੁਲਜ਼ਮ ਨੂੰ ਸਜ਼ਾ ਦੇਣ ਦਾ ਹੱਕ ਸਿਰਫ ਕਨੂੰਨ ਦਾ ਹੁੰਦਾ ਹੈ ਨਾ ਕਿ ਲੋਕਾਂ ਦਾ। ਪਰ ਇੰਨੀ ਦਿਨੀਂ ਕੁਝ ਘਟਨਾਵਾਂ ਅਜਿਹੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚੋਂ ਭੀੜ ਨੇ ਮੁਲਜ਼ਮ ਨੂੰ ਜਾਂ ਸ਼ੱਕ ਦੇ ਅਧਾਰ ‘ਤੇ ਹੀ ਕਿਸੇ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਅਜਿਹੀ ਹੀ ਤਾਜ਼ਾ ਘਟਨਾ ਸਾਹਮਣੇ ਆਈ ਹੈ ਮੈਕਸੀਕੋ ਤੋਂ ਜਿਸ ਬਾਰੇ ਜਾਣ ਕੇ ਸਾਰੇ ਹੈਰਾਨ ਰਹਿ ਗਏ ਹਨ। ਜਾਣਕਾਰੀ ਮੁਤਾਬਿਕ ਇੱਥੇ ਇੱਕ ਅਜਿਹੇ 30 ਸਾਲਾ ਵਿਅਕਤੀ ਨੂੰ ਜਿਸ ‘ਤੇ ਬਲਾਤਕਾਰ ਦਾ ਦੋਸ਼ ਹੈ ਨੂੰ ਇੱਕ ਝੁੰਡ ਵੱਲੋਂ ਅਜਿਹੀ ਸਜ਼ਾ ਦਿੱਤੀ ਗਈ ਹੈ ਜਿਸ ਨੂੰ ਸੁਣਦਿਆਂ ਸਭ ਦੀ ਰੂੰਹ ਕੰਬ ਉਠਦੀ ਹੈ।
ਦੋਸ਼ ਹੈ ਕਿ ਪਿਛਲੇ ਮਹੀਨੇ ਇਸ ਵਿਅਕਤੀ ਨੇ ਮੈਕਸੀਕੋ ਦੀ ਰਹਿਣ ਵਾਲੀ ਇੱਕ ਔਰਤ ਨਾਲ ਬਲਾਤਕਾਰ ਕੀਤਾ ਸੀ। ਇਸ ਤੋਂ ਪਹਿਲਾਂ ਕਿ ਇਸ ਵਿਅਕਤੀ ਨੂੰ ਕਨੂੰਨੀ ਸਜ਼ਾ ਮਿਲਦੀ ਜਾਣਕਾਰੀ ਮੁਤਾਬਿਕ ਪੰਜ ਵਿਅਕਤੀਆਂ ਨੇ ਮਿਲ ਕੇ ਉਸ ਨੂੰ ਹੱਥਕੜੀ ਲਗਾ ਕੇ ਉਸ ਦੇ ਪ੍ਰਾਇਵੇਟ ਪਾਰਟ ‘ਤੇ ਦੁਨੀਆਂ ਦੇ ਸਭ ਤੋਂ ਖਤਰਨਾਕ ਕੁੱਤੇ ਪਿਟਬੁੱਲ ਤੋਂ ਹਮਲਾ ਕਰਵਾ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਈ ਦਿੰਦਾ ਹੈ ਇਹ ਕੁੱਤਾ ਬੜੀ ਹੀ ਬੁਰੀ ਤਰ੍ਹਾਂ ਉਸ ਵਿਅਕਤੀ ਦੀ ਪ੍ਰਾਇਵੇਟ ਜਗ੍ਹਾ ਨੂੰ ਕੱਟਦਾ ਹੈ। ਇਸ ਵੀਡੀਓ ਵਿੱਚ ਵਿਅਕਤੀ ਛੱਡਣ ਲਈ ਵੀ ਕਹਿ ਰਿਹਾ ਹੈ ਅਤੇ ਮਾਫੀ ਮੰਗ ਰਿਹਾ ਹੈ ਪਰ ਭੀੜ ‘ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।