ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿਖੇ 36 ਪ੍ਰਵਾਸੀ ਖੇਤ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ 9 ਜਣੇ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ‘ਚ ਕੁਝ ਮਜ਼ਦੂਰ ਪੰਜਾਬੀ ਦੱਸੇ ਜਾ ਰਹੇ ਹਨ।
ਐਬਟਸਫੋਰਡ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਨੀਵਾਰ ਨੂੰ 58 ਐਵੇਨਿਊ ਅਤੇ ਰੋਜ਼ ਰੋਡ ਇਲਾਕੇ ‘ਚ ਸਵੇਰੇ 8:30 ਵਜੇ ਉਸ ਵੇਲੇ ਵਾਪਰਿਆ ਜਦੋਂ ਇਕ ਸਕੂਲ ਬੱਸ ਖੇਤ ਮਜ਼ਦੂਰਾਂ ਨੂੰ ਲੈ ਕੇ ਕਿਸੇ ਫ਼ਾਰਮ ’ਤੇ ਜਾ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਇਸ ਬੱਸ ਵਿੱਚ 36 ਮਜ਼ਦੂਰ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਨ੍ਹਾਂ ਵਿਚੋਂ 9 ਲੋਕ ਜ਼ਖਮੀ ਹੋ ਗਏ ਜਿਨ੍ਹਾਂ ‘ਚੋਂ ਤਿੰਨ ਨੂੰ ਹਸਪਾਤਲ ਭਰਤੀ ਕਰਵਾਉਣਾ ਪਿਆ ਜਦਕਿ ਬਾਕੀਆਂ ਦਾ ਮੌਕੇ ‘ਤੇ ਪਹੁੰਚੀ ਮੈਡੀਕਲ ਟੀਮ ਵਲੋਂ ਇਲਾਜ ਕੀਤਾ ਗਿਆ।
AbbyPD, #CVSE & @WorkSafeBC on scene investigating single veh collision involving farm transportation bus on 58th Ave. Approx 36 occupants able to exit, 3 taken by #BCEHS to hosp w minor injuries. Expect delays as there are road closures in the area of 58th Ave and Ross Rd.
– pic.twitter.com/NT24l8Q30f
— Abbotsford Police Department (@AbbyPoliceDept) August 31, 2019
ਹਾਦਸੇ ‘ਚ ਜ਼ਖਮੀਆਂ ਦੀ ਪਛਾਣ ਪੁਲਿਸ ਵਲੋਂ ਨਹੀਂ ਦਿੱਤੀ ਗਈ। ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਵਰਕ ਸੇਫ਼ ਬੀ.ਸੀ. ਤੇ ਬੀ.ਸੀ. ਕਮਰਸ਼ੀਅਲ ਵਹੀਕਲ ਸੇਫ਼ਟੀ ਐਂਡ ਐਨਫ਼ੋਰਸਮੈਂਟ (ਸੀ.ਵੀ.ਐਸ.ਈ.) ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ 2007 ਵਿਚ ਖੇਤ ਮਜ਼ਦੂਰਾਂ ਦੀ ਇੱਕ ਵੈਨ ਨਾਲ ਵਾਪਰੇ ਹਾਦਸੇ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋਏ ਸਨ।