iPhone 11 Launch : ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ( Apple Inc ) 10 ਸਿਤੰਬਰ ਨੂੰ ਇੱਕ ਇਵੈਂਟ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਹ ਸਪੈਸ਼ਲ ਇਵੈਂਟ ਕੈਲੀਫੋਰਨਿਆ ਦੇ ਸਟੀਵ ਜਾਬਸ ਥਿਏਟਰ ‘ਚ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਇਸ ਇਵੈਂਟ ‘ਚ ਕੰਪਨੀ ਵੱਲੋਂ ਆਈਫੋਨ ( iPhone ) ਦੇ ਨਵੇਂ ਮਾਡਲ ਤੋਂ ਪਰਦਾ ਚੁੱਕਿਆ ਜਾਵੇਗਾ। ਕੰਪਨੀ ਵੱਲੋਂ ਇਸ ਇਵੇਂਟ ਦਾ ਮੀਡੀਆ ਇਨਵਾਈਟ ਵੀ ਭੇਜ ਦਿੱਤਾ ਗਿਆ ਹੈ, ਥਿਏਟਰ ‘ਚ ਇਵੇਂਟ ਦੀ ਸ਼ੁਰੂਆਤ 10 ਸਤੰਬਰ ਨੂੰ ਸਵੇਰੇ 10 ਵਜੇ ਤੋਂ ਹੋਵੇਗੀ।
ਭਾਰਤ ਵਿੱਚ ਰਾਤ 10:30 ਤੋਂ ਵੇਖੋ ਲਾਈਵ
Apple event invites are out.
September 10th at Steve Jobs Theater. pic.twitter.com/MemU9ajbPH
— Neil Cybart (@neilcybart) August 29, 2019
ਭਾਰਤ ਵਿੱਚ ਏਪਲ ਦੇ ਇਵੇਂਟ ਨੂੰ ਤੁਸੀ ਰਾਤ 10:30 ਵਜੇ ਤੋਂ ਲਾਈਵ ਵੇਖ ਸਕੋਗੇ। ਉਮੀਦ ਕੀਤੀ ਜਾ ਰਹੀ ਹੈ ਐਪਲ ਦੇ ਇਸ ਇਵੇਂਟ ਵਿੱਚ iPhone ਦੇ ਤਿੰਨ ਨਵੇਂ ਮਾਡਲ ਲਾਂਚ ਕੀਤੇ ਜਾਣਗੇ। ਮੀਡੀਆ ਵਿੱਚ ਲੀਕ ਹੋਈ ਇਸ ਜਾਣਕਾਰੀ ਅਨੁਸਾਰ ਐਪਲ ਵੱਲੋਂ ਇਸ ਸਪੈਸ਼ਲ ਇਵੇਂਟ ਵਿੱਚ 10 ਸਤੰਬਰ ਨੂੰ iPhone 11, iPhone 11 Pro ਅਤੇ iPhone 11 Pro Max ਨੂੰ ਲਾਂਚ ਕੀਤਾ ਜਾ ਸਕਦਾ ਹੈ।
ਨਵੀਂ ਐਪਲ ਵਾਚ ਵੀ ਹੋ ਸਕਦੀ ਹੈ ਲਾਂਚ
ਐਪਲ ਵੱਲੋਂ ਇਸ ਇਵੇਂਟ ਵਿੱਚ iPhone ਦੇ ਤਿੰਨ ਮਾਡਲਾਂ ਤੋਂ ਇਲਾਵਾ ਨਵੀਂ ਐਪਲ ਵਾਚ ਅਤੇ Apple TV ਦਾ ਲੇਟੈਸਟ ਵਰਜ਼ਨ ਵੀ ਲਾਂਚ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲਾਂਚ ਹੋਣ ਵਾਲੇ ਤਿੰਨ ਸਮਾਰਟਫੋਨਾਂ ‘ਚ ਦੋ ਰੀਅਰ ਟਰਿਪਲ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਨਾਲ ਹੀ iPhone 11 ਦੀ ਸੀਰੀਜ਼ ‘ਚ 6.1 ਇੰਚ ਦੀ ਵੱਡੀ ਡਿਸਪਲੇਅ ਦਿੱਤੀ ਜਾ ਸਕਦੀ ਹੈ, ਹਾਲੇ iPhone XS ਵਿੱਚ 5.8 ਇੰਚ ਦੀ ਡਿਸਪਲੇਅ ਹੀ ਉਪਲਬਧ ਹੈ।
ਫੋਨ iOS 13 ਦੇ ਨਾਲ ਆਵੇਗਾ। ਆਈਫੋਨ XS , ਆਈਫੋਨ XS ਮੈਕਸ ਵਿੱਚ ਵੀ ਅਪਡੇਟ ਆਪਰੇਟਿੰਗ ਸਿਸਟਮ ਮਿਲੇਗਾ ।
ਫੋਨ ਵਿੱਚ 4000mAh ਦੀ ਬੈਟਰੀ ਹੋਵੇਗੀ, ਜੋ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗੀ, ਇਸ ਵਿੱਚ ਡੁਅਲ ਸਿਮ ਸੈੱਟ ਹੋਵੇਗਾ। ਸਕਿਓਰਿਟੀ ਲਈ ਫੇਸ ਅਨਲਾਕ ਮਿਲੇਗਾ ਪਰ ਜਾਣਕਾਰੀ ਮੁਤਾਬਕ ਫਿੰਗਰਪ੍ਰਿੰਟ ਸਕੈਨਰ ਹਟਾ ਦਿੱਤਾ ਗਿਆ ਹੈ।
iPhone 11