Sikh teacher leaves Quebec after bill 21 ਕਿਊਬਿਕ: ਕੈਨੇਡਾ ਦੇ ਸੂਬੇ ਕਿਊਬਿਕ ‘ਚ ਬੀਤੇ ਮਹੀਨੇ ਵਿਵਾਦਤ ਕਾਨੂੰਨ ਬਿੱਲ-21 ਪਾਸ ਕੀਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਲੋਕਾਂ ਲਈ ਨੌਕਰੀ ਕਰਨਾ ਮੁਸ਼ਕਲ ਹੋ ਗਿਆ ਹੈ ਜਿਹੜੇ ਧਾਰਮਿਕ ਚਿੰਨ੍ਹ ਜਾ ਧਾਰਮਿਕ ਪ੍ਰਤੀਕ ਪਹਿਨਦੇ ਹਨ।
ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਮਾਂਟਰੀਅਲ ‘ਚ ਇਕ ਸਕੂਲ ਦੀ ਦਸਤਾਰਧਾਰੀ ਅਧਿਆਪਕਾ ਅਮ੍ਰਿਤ ਕੌਰ ਨੂੰ ਵੀ ਕਿਊਬਿਕ ਛੱਡਣਾ ਪੈ ਰਿਹਾ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਉਸ ‘ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਜਾਂ ਤਾਂ ਉਹ ਦਸਤਾਰ ਸਜਾਉਣੀ ਛੱਡਣ ਜਾਂ ਫਿਰ ਨੌਕਰੀ ਤੇ ਅੰਮ੍ਰਿਤ ਕੌਰ ਨੇ ਦਸਤਾਰ ਨੂੰ ਪਹਿਲ ਦਿੰਦੇ ਹੋਏ ਨੌਕਰੀ ਛੱਡ ਦਿੱਤੀ।
ਅਮ੍ਰਿਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਵਰਗੇ ਲੋਕ ਜੋ ਕਿ ਧਾਰਮਿਕ ਚਿੰਨ੍ਹ ਪਾਉਂਦੇ ਹਨ, ਉਨ੍ਹਾਂ ਦਾ ਕਿਊਬਿਕ ‘ਚ ਕੋਈ ਕੰਮ ਨਹੀਂ ਹੈ। ਅਮ੍ਰਿਤ ਕੌਰ ਵਰਲਡ ਸਿੱਖ ਆਰਗਨਾਈਜ਼ੇਸ਼ਨ ਆਫ ਕੈਨੇਡਾ ਦੀ ਵਾਈਸ ਪ੍ਰੈਜ਼ੀਡੈਂਟ ਵੀ ਹੈ ਤੇ ਲੰਬੇ ਸਮੇਂ ਤੋਂ ਇਸ ਕਾਨੂੰਨ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੀ ਸੀ।
Read Also: ਕੈਨੇਡਾ ਦੇ ਇਸ ਸੂਬੇ ‘ਚ ਰਫਿਊਜ਼ੀਆਂ ਦੀ ਗਿਣਤੀ ਨੂੰ ਘਟਾਉਣ ਵਾਲੇ ਬਿੱਲ-9 ਨੂੰ ਮਨਜ਼ੂਰੀ
ਕਿਊਬਿਕ ‘ਚ ਲਾਗੂ ਹੋਇਆ ਬਿੱਲ 21 ਧਾਰਮਿਕ ਨਿਊਟ੍ਰੀਲਟੀ ਐਕਟ ਹੈ, ਜਿਸ ‘ਚ ਕੋਈ ਵੀ ਧਾਰਮਿਕ ਚਿੰਨ੍ਹ ਪਾਉਣ ‘ਤੇ ਰੋਕ ਹੈ। ਇਸ ਨੂੰ ਅਦਾਲਤ ‘ਚ ਵੀ ਚੁਣੌਤੀ ਦਿੱਤੀ ਗਈ ਹੈ। ਕੁਝ ਲੋਕ ਇਸ ਨੂੰ ਯੁਨਾਇਟਡ ਨੇਸ਼ਨਜ਼ ‘ਚ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਸਸਪੈਂਡ ਕਰਵਾਇਆ ਜਾ ਸਕੇ। ਪੂਰੇ ਕੈਨੇਡਾ ‘ਚ ਬਿੱਲ ਦਾ ਵਿਰੋਧ ਹੋਇਆ ਪਰ ਕਿਊਬਿਕ ਸਰਕਾਰ ਇਸ ਨੂੰ ਲਾਗੂ ਕਰਵਾਉਣ ‘ਚ ਸਫਲ ਰਹੀ ਹੈ।
ਦੱਸ ਦੇਈਏ ਕੈਨੇਡਾ ਦੇ ਸੂਬੇ ਕਿਊਬੇਕ ਵੱਲੋਂ ਧਰਮ–ਨਿਰਪੇਖਤਾ ਦੇ ਨਾਂਅ ’ਤੇ ਪਾਸ ਕੀਤੇ ਬਿੱਲ 21 ਅਨੁਸਾਰ ਕੋਈ ਸਿੱਖ ਸਰਕਾਰੀ ਮੁਲਾਜ਼ਮ ਦਸਤਾਰ ਨਹੀਂ ਪਹਿਨ ਸਕਦਾ, ਕੋਈ ਈਸਾਈ ਆਪਣੇ ਗਲ਼ੇ ‘ਚ ਆਪਣੇ ਧਾਰਮਿਕ ਚਿੰਨ੍ਹ ਦੀ ਸਲੀਬ ਨਹੀਂ ਪਹਿਨ ਸਕਦਾ, ਕੋਈ ਮੁਸਲਿਮ ਮਹਿਲਾ ਹਿਜਾਬ ਨਹੀਂ ਪਹਿਨ ਸਕਦੀ ਤੇ ਹਿੰਦੂ ਔਰਤ ਆਪਣੇ ਮੱਥੇ ’ਤੇ ਬਿੰਦੀ ਨਹੀਂ ਸਕਦੀ। ਉਸੇ ਤਰ੍ਹਾਂ ਹੋਰ ਧਰਮ ਦੇ ਵਿਅਕਤੀ ਵੀ ਆਪਣੇ ਧਾਰਮਿਕ ਚਿੰਨ੍ਹ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਡਿਊਟੀ ‘ਤੇ ਹਾਜ਼ਰ ਨਹੀਂ ਹੋ ਸਕਦੇ।
Sikh teacher leaves Quebec after bill 21