pearl teeth whitening home remedies
ਕੀ 4 ਮਿੰਟ ‘ਚ ਪੀਲੇ ਦੰਦ ਸਫੈਦ ਚਮਕਦਾਰ ਹੋ ਸਕਦੇ ਹਨ ? ਸਫੈਦ ਦੰਦ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ ? ਪੀਲੇ ਦੰਦਾਂ ਨੂੰ ਸਫੈਦ ਕਿਵੇਂ ਕਰੀਏ? ਦੰਦ ਸਾਫ਼ ਕਰਨ ਵਾਲੀ ਦਵਾਈ ਦੇ ਬਾਰੇ ਲੋਕ ਅਕਸਰ ਪੁੱਛਦੇ ਰਹਿੰਦੇ ਹਨ ਤਾਂ ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ…
ਤੁਹਾਡੀ ਰਸੋਈ ‘ਚ ਰੱਖੀਆਂ ਆਮ ਚੀਜਾਂ ਨਾਲ ਹੀ 2 ਮਿੰਟ ‘ਚ ਤੁਸੀ ਦੰਦਾਂ ਦਾ ਪੀਲਾਪਣ ਦੂਰ ਕਰ ਸਕਦੇ ਹੋ ਤਾਂ ਚਲੋ ਅੱਜ ਅਸੀ ਤੁਹਾਨੂੰ ਦੱਸਦੇ ਹਾਂ ਦੰਦਾਂ ਦੀ ਸਫਾਈ ਦੇ ਨੁਸਖੇ ਤੇ ਦੰਦ ਸਾਫ਼ ਕਰਨ ਦਾ ਆਸਾਨ ਤਰੀਕਾ , ਜਿਸ ਵਿੱਚ ਤੁਹਾਨੂੰ ਜ਼ਰੂਰਤ ਹੈ ਤਾਂ ਬਸ ਆਪਣੀ ਰਸੋਈ ‘ਚ ਜਾਣ ਦੀ ਚੱਲੋ ਅੱਜ ਅਸੀ ਤੁਹਾਨੂੰ ਦੱਸਦੇ ਹਾਂ ਪੀਲੇ ਦੰਦਾਂ ਨੂੰ ਸਾਫ ਕਰਨ ਦੇ ਆਸਾਨ ਘਰੇਲੂ ਨੁਸਖੇ-
ਨਾਰੀਅਲ ਤੇਲ: ਜੇਕਰ ਤੁਹਾਡੇ ਦੰਦ ਪੀਲੇ ਹੋ ਗਏ ਹਨ ਅਤੇ ਉਨ੍ਹਾਂ ‘ਚ ਕੀੜਾ ਵੀ ਲੱਗਿਆ ਹੈ ਤਾਂ ਇਸ ਦੇ ਲਈ ਇੱਕ ਚੱਮਚ ਨਾਰੀਅਲ ਤੇਲ ਨੂੰ ਆਪਣੇ ਮੂੰਹ ਵਿੱਚ 15 ਤੋਂ 20 ਮਿੰਟ ਤੱਕ ਰੱਖੋ। ਇਸ ਤੋਂ ਬਾਅਦ ਬਰਸ਼ ਕਰ ਲਵੋ ਕੁੱਝ ਹੀ ਦਿਨਾਂ ਵਿੱਚ ਦੰਦ ਮੋਤੀਆਂ ਵਾਂਗ ਚਮਕਣ ਲੱਗਣਗੇ।
ਵਿਟਾਮਿਨ: ਕੈਲਸ਼ੀਅਮ ਤੁਹਾਡੇ ਦੰਦਾਂ ਲਈ ਬਹੁਤ ਜਰੂਰੀ ਹੈ। ਦੰਦਾਂ ਦਾ ਪੀਲਾਪਣ ਕਈ ਵਾਰ ਸਰੀਰ ‘ਚ ਪੋਸ਼ਣ ਦੀ ਕਮੀ ਜਾਂ ਕੈਲਸ਼ੀਅਮ ਦੀ ਕਮੀ ਦੇ ਚਲਦੇ ਵੀ ਹੋ ਸਕਦਾ ਹੈ। ਅਜਿਹੇ ਵਿੱਚ ਤੁਸੀ ਕਿੰਨੇ ਹੀ ਨੁਸਖੇ ਜਾਂ ਉਪਾਅ ਕਰ ਲਵੋ ਤੁਹਾਡੇ ਦੰਦ ਸਫੈਦ ਨਹੀਂ ਹੋਣਗੇ। ਇਸ ਲਈ ਵਿਟਾਮਿਨ ਡੀ ਤੇ ਕੈਲਸ਼ੀਅਮ ਨਾਲ ਭਰਪੂਰ ਖਾਣਾ ਲਵੋ।
ਹਿੰਗ: ਪੀਲੇ ਦੰਦਾਂ ਨੂੰ ਸਫੈਦ ਕਰਨ ਲਈ ਤੁਸੀ ਰਸੋਈ ‘ਚ ਰੱਖੀ ਹਿੰਗ ਦੀ ਵਰਤੋ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਹਿੰਗ ਪਾਊਡਰ ਨੂੰ ਪਾਣੀ ‘ਚ ਡੁਬੋ ਕੇ ਠੰਡਾ ਕਰ ਲਵੋ। ਇਸ ਨਾਲ ਦਿਨ ‘ਚ ਦੋ ਵਾਰ ਕੁਰਲਾ ਕਰੋ।
ਬੇਕਿੰਗ ਸੋਡਾ: ਤੁਸੀ ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਬੇਕਿੰਗ ਸੋਡਾ ਨੂੰ ਦੰਦਾਂ ‘ਤੇ ਰਗੜ ਸਕਦੇ ਹੋ ਜਾਂ ਫਿਰ ਇਸ ਨੂੰ ਟੂਥਪੇਸਟ ‘ਚ ਮਿਲਾ ਕੇ ਬਰਸ਼ ਕਰ ਸਕਦੇ ਹੋ। ਤੁਸੀ ਚਾਹੋ ਤਾਂ ਇਸ ਵਿੱਚ ਲੂਣ ਵੀ ਮਿਲਾ ਸਕਦੇ ਹੋ ਇਹ ਪੀਲੇ ਦੰਦਾਂ ਨੂੰ ਸਫੈਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
pearl teeth whitening home remedies