ਚੰਡੀਗੜ੍ਹ: ਗੀਤ ‘ਖ਼ਾਬ’ ਨਾਲ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਗਾਇਕ ਅਖਿਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ ‘ਤੇਰੀ ਮੇਰੀ ਗੱਲ ਬਣ ਗਈ’ ਨੂੰ ਪੋਲੀਵੁੱਡ ਦੀ ਮਲਿਕਾ ਪ੍ਰੀਤੀ ਸਪਰੂ ਡਾਇਰੈਕਟ ਕਰ ਰਹੀ ਹਨ। ਅਖਿਲ ਦੇ ਨਾਲ ਇਸ ਫਿਲਮ ਵਿੱਚ ਰੁਬੀਨਾ ਬਾਜਵਾ ਮੁੱਖ ਅਦਾਕਾਰਾ ਵਜੋਂ ਨਜ਼ਰ ਆਉਣਗੇ।
ਇਹਨਾਂ ਤੋਂ ਬਿਨਾਂ, ਪ੍ਰੀਤੀ ਸਪਰੂ, ਗੁੱਗੂ ਗਿੱਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਮਲਕੀਤ ਰੌਣੀ, ਹਾਰਬੀ ਸੰਘਾ, ਪੁਨੀਤ ਈਸਰ, ਗੁਰਪ੍ਰੀਤ ਭੰਗੂ, ਮੀਤ ਕੌਰ, ਅਲਕਾ ਕੌਸ਼ਲ ਅਤੇ ਤੇਜ ਸਪਰੂ ਖਾਸ ਕਿਰਦਾਰ ਨਿਭਾਉਣਗੇ। ਫਿਲਮ ਨੂੰ ਸੰਗੀਤਬੰਦ ਕੀਤਾ ਹੈ ਜਤਿੰਦਰ ਸ਼ਾਹ ਨੇ। ਫਿਲਮ ਦੇ ਗੀਤਾਂ ਦੇ ਬੋਲ ਲਿਖੇ ਹਨ ਬਾਬੂ ਸਿੰਘ ਮਾਨ ਅਤੇ ਮਨਿੰਦਰ ਕੈਲੇ ਨੇ। ਇਸ ਪੂਰੇ ਪ੍ਰੋਜੈਕਟ ਨੂੰ ਉਪਵਨ ਸੁਦਰਸ਼ਨ ਅਤੇ ਅਰੁਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ।
ਆਪਣੀ ਵਾਪਸੀ ਅਤੇ ਇਸ ਸਫ਼ਰ ਬਾਰੇ ਪ੍ਰੀਤੀ ਸਪਰੂ ਨੇ ਕਿਹਾ, “ਸਿਨੇਮਾ ਹਮੇਸ਼ਾ ਤੋਂ ਹੀ ਮੇਰਾ ਹਿੱਸਾ ਰਿਹਾ ਹੈ ਚਾਹੇ ਉਹ ਇੱਕ ਅਦਾਕਾਰ ਦੇ ਰੂਪ ਚ ਹੋਵੇ ਜਾਂ ਡਾਇਰੈਕਟਰ ਦੇ ਰੂਪ ਚ ਹੋਵੇ। ਮੈਂ ਡਾਇਰੈਕਟਰ ਦੇ ਰੂਪ ਚ ਲਗਭਗ 15 ਸਾਲ ਬਾਅਦ ਵਾਪਸੀ ਕਰ ਰਹੀ ਹਾਂ। ਮੈਂ ਹਮੇਸ਼ਾ ਤੋਂ ਹੀ ਓਹੀ ਕਹਾਣੀਆਂ ਦੱਸਣਾ ਚਾਹੁੰਦੀ ਹਾਂ ਜੋ ਦਰਸ਼ਕਾਂ ਦੇ ਸਮੇਂ ਦਾ ਪੂਰਾ ਮੁੱਲ ਪਾਵੇ । ਅਤੇ ‘ਤੇਰੀ ਮੇਰੀ ਗੱਲ ਬਣ ਗਈ’ ਯਕੀਨਨ ਅਜਿਹੀ ਹੀ ਇੱਕ ਕਹਾਣੀ ਹੈ। ਮੈਂ ਸਿਰਫ ਉਮੀਦ ਕਰਦੀ ਹਾਂ ਕਿ ਸਭ ਸਹੀ ਹੋਵੇ ਅਤੇ ਅਸੀਂ ਦਰਸ਼ਕਾਂ ਅੱਗੇ ਬੈਸਟ ਪੇਸ਼ ਕਰ ਸਕੀਏ।”
ਆਪਣੀ ਉਤਸੁਕਤਾ ਸਾਂਝੀ ਕਰਦੇ ਹੋਏ ਅਖਿਲ ਨੇ ਕਿਹਾ, “ਇਹਨਾਂ ਜਜ਼ਬਾਤਾਂ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰੀਤੀ ਸਪਰੂ ਜੀ ਨਾਲ ਕੰਮ ਕਰਨਾ ਇੱਕ ਸੁਪਨੇ ਦੀ ਤਰ੍ਹਾਂ ਹੈ। ਮੈਂ ਪੂਰੀ ਟੀਮ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੇ ਤੇ ਵਿਸ਼ਵਾਸ ਰੱਖਣ ਦਾ ਅਤੇ ਮੈਂਨੂੰ ਇਹ ਮੌਕਾ ਦੇਣ ਲਈ। ਮੈਂ ਸਿਰਫ ਇਹੀ ਉਮੀਦ ਕਰਦਾ ਹਾਂ ਕਿ ਮੈਂ ਸਭ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ।”
ਉੱਥੇ ਹੀ ਰੁਬੀਨਾ ਬਾਜਵਾ ਨੇ ਕਿਹਾ, “ਰੋਮਾਂਸ ਮੇਰਾ ਹਮੇਸ਼ਾ ਤੋਂ ਪਸੰਦੀਦਾ ਜ਼ੋਨਰ ਰਿਹਾ ਹੈ। ਪਰ ਰੋਮਾਾਂਟਿਕ ਜ਼ੋਨਰ ਦੇ ਵਿੱਚ ਵੀ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਹ ਕਿਰਦਾਰ ਚੁਣਾ ਜੋ ਮੇਰੇ ਪਿਛਲੇ ਕਿਰਦਾਰਾਂ ਤੋਂ ਵੱਖਰਾ ਹੋਵੇ। ਮੈਂ ਸਿਰਫ ਇਹੀ ਉਮੀਦ ਕਰਦੀ ਹਾਂ ਕਿ ਮੈਂ ਇਸ ਕਿਰਦਾਰ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾ ਸਕਾਂ।” ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਹ 2020 ਚ ਰਿਲੀਜ਼ ਹੋਵੇਗੀ।
ਗਾਇਕ ਅਖਿਲ ਨੇ ਧਰਿਆ ਪਾਲੀਵੁੱਡ ‘ਚ ਪੈਰ, ਪ੍ਰੀਤੀ ਸਪਰੂ ਦੀ ਫਿਲਮ ‘ਚ ਨਿਭਾਉਣਗੇ ਮੁੱਖ ਕਿਰਦਾਰ

Leave a Comment
Leave a Comment