ਇਸਲਾਮਾਬਾਦ: ਪਾਕਿਸਤਾਨੀ ਦੇ ਇੱਕ ਨਿਊਜ਼ ਚੈਨਲ ਦੇ ਲਾਈਵ ਸ਼ੋਅ ਦੌਰਾਨ ਮਹਿਲਾ ਐਂਕਰ ‘Apple Inc’ ਨੂੰ ਸੇਬ ਹੀ ਸਮਝ ਬੈਠੀ। ਉਸ ਦੀ ਇਸ ਗਲਤੀ ਕਾਰਨ ਸੋਸ਼ਲ ਮੀਡੀਆ ‘ਤੇ ਉਸ ਦਾ ਬਹੁਤ ਮਜ਼ਾਕ ਉਡਾਇਆ ਜਾ ਰਿਹਾ ਹੈ। ਗਰਾਮ ਦੌਰਾਨ ਦਿਗ਼ਜ਼ ਕੰਪਨੀ ਐਪਲ ਦਾ ਨਾਮ ਲਿਆ ਗਿਆ ਅਤੇ ਐਂਕਰ ਨੇ ਇਸ ਨੂੰ ਫਲ ਸਮਝ ਲਿਆ। ਬਾਅਦ ਵਿੱਚ ਇਸ ਦਾ ਕਲਿਪ ਸੋਸ਼ਲ ਮੀਡੀਆ ਉੱਤੇ ਪਾ ਕੇ ਟਰੋਲ ਕਿਤਾ ਜਾ ਰਿਹਾ ਹੈ।
ਅਸਲ ‘ਚ ਨਿਊਜ਼ ਚੈਨਲ ‘ਤੇ ਕਾਰੋਬਾਰ ਨਾਲ ਜੁੜਿਆ ਇਕ ਪ੍ਰੋਗਰਾਮ ਚੱਲ ਰਿਹਾ ਸੀ। ਜਿਸ ਦੌਰਾਨ ਪਾਕਿਸਤਾਨ ਦੀ ਅਰਥ ਵਿਵਸਥਾ ‘ਤੇ ਚਰਚਾ ਹੋ ਰਹੀ ਸੀ। ਇਸ ਦੌਰਾਨ ਮਾਹਰ ਐਂਕਰ ਨੂੰ ਦੱਸਦੇ ਹਨ ਕਿ ਅਮਰੀਕੀ ਕੰਪਨੀ ਐਪਲ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਉਹ ਪਾਕਿਸਤਾਨ ਦੇ ਪੂਰੇ ਬਜਟ ਤੋਂ ਕਿਤੇ ਵੱਧ ਹੈ ਅਤੇ ਇਸ ਵਿਚਕਾਰ ਐਂਕਰ ਉਨ੍ਹਾਂ ਨੂੰ ਟੋਕਦੇ ਹੋਏ ਕਹਿੰਦੀ ਹੈ, ਹਾਂ ਜੀ, ਮੈਂ ਵੀ ਸੁਣਿਆ ਹੈ ਸੇਬ ਦੀਆਂ ਕਈ ਕਿਸਮਾਂ ਹਨ ਅਤੇ ਚੰਗਾ ਕਾਰੋਬਾਰ ਕਰ ਰਹੀ ਹੈ।
ਮਾਹਰ ਇਸ ‘ਤੇ ਹੈਰਾਨ ਰਹਿ ਜਾਂਦਾ ਹੈ ਤੇ ਐਂਕਰ ਨੂੰ ਟੋਕਦੇ ਹੋਏ ਉਸ ਨੇ ਕਿਹਾ, ਮੈਂ ਐਪਲ ਕੰਪਨੀ ਬਾਰੇ ਗੱਲ ਕਰ ਰਿਹਾ ਹਾਂ, ਫਲ ਦੀ ਨਹੀਂ। ਇੰਨਾ ਸੁਣਨ ਤੋਂ ਬਾਅਦ, ਐਂਕਰ ਦੀ ਸ਼ਕਲ ਉਤਰ ਗਈ ਅਤੇ ਉਹ ਬਹੁਤ ਸ਼ਰਮਿੰਦਾ ਹੋ ਗਈ। ਪਾਕਿਸਤਾਨੀ ਦੀ ਇੱਕ ਪੱਤਰਕਾਰ, ਨਾਇਲਾ ਇਨਾਇਤ ਨੇ ਇਸ ਪ੍ਰੋਗਰਾਮ ਦੀ ਇੱਕ ਵੀਡੀਓ ਕਲਿੱਪ ਨੂੰ ਟਵਿੱਟਰ ਉੱਤੇ ਸਾਂਝਾ ਕੀਤਾ।
Apple business and types of apple, just some regular tv shows in Pakistan.. pic.twitter.com/3Sr7IBl7ns
— Naila Inayat (@nailainayat) July 4, 2019